BTV Canada Official

Watch Live

ਡੋਨਾਲਡ ਟਰੰਪ ਨੇ ਲੇਖਕ ਰੇਪ ਮਾਮਲੇ ‘ਚ ਦਿੱਤੀ ਗਵਾਹੀ

ਡੋਨਾਲਡ ਟਰੰਪ ਨੇ ਲੇਖਕ ਰੇਪ ਮਾਮਲੇ ‘ਚ ਦਿੱਤੀ ਗਵਾਹੀ

27 ਜਨਵਰੀ 2024: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਬਲਾਤਕਾਰ ਮਾਮਲੇ ‘ਚ ਗਵਾਹੀ ਦਿੱਤੀ। ਇਹ ਗਵਾਹੀ ਨਿਊ ਹੈਂਪਸ਼ਾਇਰ ਕਾਕਸ ਵਿੱਚ ਡੋਨਾਲਡ ਟਰੰਪ ਦੀ ਜਿੱਤ ਤੋਂ ਬਾਅਦ ਆਈ ਹੈ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਟਰੰਪ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਖਿਲਾਫ ਚੱਲ ਰਹੇ ਮਾਮਲੇ ਰਾਜਨੀਤੀ ਤੋਂ ਪ੍ਰੇਰਿਤ ਹਨ ਅਤੇ ਇਨ੍ਹਾਂ ਪਿੱਛੇ ਡੈਮੋਕ੍ਰੇਟਿਕ ਸਰਕਾਰ ਦਾ ਹੱਥ ਹੈ। ਟਰੰਪ ਨੇ ਕਿਹਾ ਕਿ ਇਹ ਸਭ ਉਨ੍ਹਾਂ ਨੂੰ ਵ੍ਹਾਈਟ ਹਾਊਸ ਵਾਪਸ ਆਉਣ ਤੋਂ ਰੋਕਣ ਲਈ ਕੀਤਾ ਜਾ ਰਿਹਾ ਹੈ।

ਜੀਨ ਕੈਰੋਲ ਨੇ ਟਰੰਪ ‘ਤੇ ਦੋਸ਼ ਲਗਾਇਆ ਸੀ
ਲੇਖਿਕਾ ਜੀਨ ਕੈਰੋਲ ਨੇ ਡੋਨਾਲਡ ਟਰੰਪ ‘ਤੇ ਬਲਾਤਕਾਰ ਦਾ ਦੋਸ਼ ਲਗਾਇਆ ਸੀ। ਜੀਨ ਕੈਰੋਲ ਨੇ ਇਹ ਮਾਣਹਾਨੀ ਦਾ ਕੇਸ ਨਿਊਯਾਰਕ ਦੀ ਸੰਘੀ ਅਦਾਲਤ ‘ਚ ਦਾਇਰ ਕੀਤਾ ਸੀ, ਜਿਸ ਦੇ ਬਦਲੇ ਉਸ ਨੇ ਡੋਨਾਲਡ ਟਰੰਪ ਤੋਂ 10 ਲੱਖ ਡਾਲਰ ਦੇ ਮੁਆਵਜ਼ੇ ਦੀ ਮੰਗ ਕੀਤੀ ਸੀ। ਵੀਰਵਾਰ ਨੂੰ ਟਰੰਪ ਨੇ ਇਸ ਮਾਮਲੇ ‘ਚ ਅਦਾਲਤ ‘ਚ ਗਵਾਹੀ ਦਿੱਤੀ। ਇਸ ਮਾਮਲੇ ‘ਚ ਸ਼ੁੱਕਰਵਾਰ ਨੂੰ ਵੀ ਸੁਣਵਾਈ ਹੋਵੇਗੀ। ਜੀਨ ਕੈਰੋਲ ਨੇ ਦੋਸ਼ ਲਗਾਇਆ ਸੀ ਕਿ ਟਰੰਪ ਨੇ 1990 ਦੇ ਦਹਾਕੇ ਵਿਚ ਮੈਨਹਟਨ ਦੇ ਬਰਗਡੋਰਫ ਗੁਡਮੈਨ ਡਿਪਾਰਟਮੈਂਟ ਸਟੋਰ ਦੇ ਡਰੈਸਿੰਗ ਰੂਮ ਵਿਚ ਉਸ ਨਾਲ ਬਲਾਤਕਾਰ ਕੀਤਾ ਸੀ।

Related Articles

Leave a Reply