ਸਲੋਵਾਕੀਆ ਦੇ ਲੋਕਪ੍ਰਿਅ ਪ੍ਰਧਾਨ ਮੰਤਰੀ, ਰਾਬਰਟ ਫਿਕੋ ਨੂੰ ਕਤਲ ਦੀ ਕੋਸ਼ਿਸ਼ ਵਿੱਚ ਇੱਕ ਸਮਾਗਮ ਵਿੱਚ ਸਮਰਥਕਾਂ ਦਾ ਸਵਾਗਤ ਕਰਦੇ ਹੋਏ ਕਈ ਵਾਰ ਗੋਲੀ ਮਾਰ ਦਿੱਤੀ ਗਈ ਅਤੇ ਪ੍ਰਧਾਨ ਮੰਤਰੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਸ ਘਟਨਾ ਨੇ ਛੋਟੇ ਦੇਸ਼ ਨੂੰ ਹੈਰਾਨ ਕਰ ਦਿੱਤਾ। ਰੱਖਿਆ ਮੰਤਰੀ ਰੌਬਰਟ ਕਲਾਈਨਾ ਨੇ ਹਸਪਤਾਲ ਵਿੱਚ ਪੱਤਰਕਾਰਾਂ ਨੂੰ ਦੱਸਿਆ ਜਿੱਥੇ ਫਿਕੋ ਦਾ ਇਲਾਜ ਕੀਤਾ ਜਾ ਰਿਹਾ ਸੀ ਕਿ ਰੂਸ ਪੱਖੀ ਲੀਡਰ ਦੇ ਢਿੱਡ ਵਿੱਚ ਗੋਲੀ ਲੱਗਣ ਦੇ ਕਈ ਘੰਟੇ ਬਾਅਦ ਵੀ ਡਾਕਟਰ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਸੀ। ਇਸ ਦੌਰਾਨ ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਰਾਜਧਾਨੀ ਤੋਂ ਲਗਭਗ 140 ਕਿਲੋਮੀਟਰ (85 ਮੀਲ) ਉੱਤਰ-ਪੂਰਬ ਵਿੱਚ ਹੈਂਡਲੋਵਾ ਸ਼ਹਿਰ ਵਿੱਚ ਇੱਕ ਸੱਭਿਆਚਾਰਕ ਕੇਂਦਰ ਦੇ ਬਾਹਰ ਪੰਜ ਗੋਲੀਆਂ ਚਲਾਈਆਂ ਗਈਆਂ। ਫਿਕੋ ਨੂੰ 16,000 ਦੇ ਕਸਬੇ ਵਿੱਚ ਆਪਣੀ ਸਰਕਾਰ ਦੀ ਇੱਕ ਮੀਟਿੰਗ ਵਿੱਚ ਸ਼ਾਮਲ ਹੋਣ ਦੌਰਾਨ ਗੋਲੀ ਮਾਰ ਦਿੱਤੀ ਗਈ ਜੋ ਕਿ ਕਦੇ ਕੋਲਾ ਮਾਈਨਿੰਗ ਦਾ ਕੇਂਦਰ ਸੀ। ਦੇਸ਼ ਦੇ ਗ੍ਰਹਿ ਮੰਤਰੀ ਨੇ ਇਹ ਜਾਣਕਾਰੀ ਸਾਂਝੀ ਕੀਤੀ ਕਿ ਇੱਕ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਅਤੇ ਸ਼ੁਰੂਆਤੀ ਜਾਂਚ ਵਿੱਚ ਕਤਲ ਦੀ ਕੋਸ਼ਿਸ਼ ਦੇ ਪਿੱਛੇ ਸਪੱਸ਼ਟ ਤੌਰ ਤੇ ਰਾਜਨੀਤਿਕ ਕਾਰਨ ਸਾਹਮਣੇ ਆਏ ਹਨ। ਉਥੇ ਹੀ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦਾ ਇਸ ਘਟਨਾ ਤੇ ਇੱਕ ਬਿਆਨ ਸਾਹਮਣੇ ਆਇਆ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਉਹ ਚਿੰਤਤ ਹਨ ਅਤੇ ਹਿੰਸਾ ਦੇ ਇਸ ਭਿਆਨਕ ਕਾਰੇ ਦੀ ਨਿੰਦਾ ਕਰਦੇ ਹਨ। ਇਸ ਘਟਨਾ ਦੇ ਵਾਪਰਨ ਤੋਂ ਬਾਅਦ ਸਲੋਵਾਕੀਆਂ ਦੀ ਸੰਸਦ ਅਗਲੇ ਨੋਟਿਸ ਤੱਕ ਮੁਲਤਵੀ ਕਰ ਦਿੱਤੀ ਗਈ ਹੈ।