ਵਾਲਮਾਰਟ ਕੈਨੇਡਾ ਨੇ ਆਪਣੀ ਸਭ ਤੋਂ ਵੱਡੀ ਨਿਵੇਸ਼ ਯੋਜਨਾ ਦਾ ਐਲਾਨ ਕੀਤਾ ਹੈ, ਜਿਸ ਵਿੱਚ ਉਹ ਕੈਨੇਡਾ ਵਿੱਚ ਨਵੇਂ ਸਟੋਰ ਬਣਾਉਣ ਅਤੇ ਆਪਣੇ ਸਪਲਾਈ ਚੇਨ ਨੂੰ ਵਧਾਉਣ ਲਈ ਕਰੀਬ $6.5 ਬਿਲੀਅਨ ਦਾ ਨਿਵੇਸ਼ ਕਰਨ ਜਾ ਰਹੇ ਹਨ। ਇਹ ਨਿਵੇਸ਼ ਕੰਪਨੀ ਦੀ ਸਥਾਪਨਾ ਤੋਂ ਬਾਅਦ ਉਸ ਦੀ ਸਭ ਤੋਂ ਵੱਡੀ ਯੋਜਨਾ ਮੰਨੀ ਜਾ ਰਹੀ ਹੈ।
ਵਾਲਮਾਰਟ ਕੈਨੇਡਾ ਦਾ ਕਹਿਣਾ ਹੈ ਕਿ ਇਸ ਨਵੇਂ ਨਿਵੇਸ਼ ਰਾਹੀਂ ਉਹ ਆਪਣੀ ਸੇਵਾ ਜਾਰੀ ਰੱਖਣ ਲਈ ਕਈ ਨਵੇਂ ਸਟੋਰ ਖੋਲ੍ਹਣਗੇ, ਜਿਸ ਵਿੱਚ ਓਂਟਾਰੀਓ ਅਤੇ ਐਲਬਰਟਾ ਵਿੱਚ ਪੰਜ ਨਵੇਂ ਸੂਪਰਸੈਂਟਰ ਸ਼ਾਮਲ ਹਨ, ਜੋ ਕਿ 2027 ਤੱਕ ਖੋਲ੍ਹੇ ਜਾਣਗੇ।
ਇਸ ਦੇ ਨਾਲ ਹੀ, ਵਾਲਮਾਰਟ ਆਪਣੇ ਡਿਸਟ੍ਰਿਬਿਊਸ਼ਨ ਸੈਂਟਰਾਂ ਨੂੰ ਵੀ ਆਧੁਨਿਕ ਕਰਨ ਦੀ ਯੋਜਨਾ ਬਣਾ ਰਿਹਾ ਹੈ। ਨਾਲ ਹੀ ਇਹ ਆਪਣੇ ਔਨਲਾਈਨ ਅਤੇ ਇਨ-ਸਟੋਰ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਵੀ ਨਿਵੇਸ਼ ਕਰੇਗਾ, ਤਾਂ ਜੋ ਉਹ ਕੈਨੇਡਾ ਦੇ ਹਰ ਕੋਨੇ ਵਿੱਚ ਵਧੇਰੇ ਗਾਹਕਾਂ ਦੀ ਲੋੜ ਪੂਰੀ ਕਰ ਸਕੇ। ਵਾਲਮਾਰਟ ਕੈਨੇਡਾ ਦੇ ਮੌਜੂਦਾ ਸਮੇਂ ਵਿੱਚ 400 ਤੋਂ ਜ਼ਿਆਦਾ ਸਟੋਰ ਹਨ ਅਤੇ 100,000 ਤੋਂ ਵੱਧ ਕਰਮਚਾਰੀ ਕੰਮ ਕਰ ਰਹੇ ਹਨ। ਇਹ ਨਿਵੇਸ਼ ਉਹ ਆਪਣੇ ਵਪਾਰ ਨੂੰ ਹੋਰ ਵਧਾਉਣ ਦੇ ਲਈ ਕਰ ਰਿਹਾ ਹੈ, ਜਿਸ ਨਾਲ ਇਹ ਮੁਕਾਬਲੇ ਦੀ ਦੁਨੀਆ ਵਿੱਚ ਆਪਣੇ ਪੈਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਇਲਾਵਾ, ਵਾਲਮਾਰਟ ਕੈਨੇਡਾ ਨੇ ਪਿਛਲੇ ਸਾਲ ਆਪਣੇ ਘਰੇਲੂ ਕਰਮਚਾਰੀਆਂ ਦੀ ਤਨਖ਼ਾਹ ਵੀ ਵਧਾਈ ਸੀ।