Skip to main content

BTV BROADCASTING

ਭਗਦੜ ਦੇ ਬਾਵਜੂਦ 7.64 ਕਰੋੜ ਸ਼ਰਧਾਲੂਆਂ ਨੇ ਸੰਗਮ ਵਿੱਚ ਇਸ਼ਨਾਨ ਕੀਤਾ

ਭਗਦੜ ਦੇ ਬਾਵਜੂਦ 7.64 ਕਰੋੜ ਸ਼ਰਧਾਲੂਆਂ ਨੇ ਸੰਗਮ ਵਿੱਚ ਇਸ਼ਨਾਨ ਕੀਤਾ

 ਮਹਾਕੁੰਭ ਮੇਲੇ ਵਿੱਚ ਭਗਦੜ ਵਰਗੀ ਘਟਨਾ ਤੋਂ ਬਾਅਦ ਹੀ ਦਿਨ ਭਰ ਗੰਗਾ ਅਤੇ ਸੰਗਮ ਦੇ ਕਿਨਾਰੇ ਸ਼ਰਧਾਲੂਆਂ ਦੀ ਭੀੜ ਲੱਗੀ ਰਹੀ। ਮੇਲਾ ਪ੍ਰਸ਼ਾਸਨ ਮੁਤਾਬਕ ਬੁੱਧਵਾਰ ਨੂੰ ਮੌਨੀ ਅਮਾਵਸਿਆ ਦੇ ਮੌਕੇ ‘ਤੇ ਰਾਤ 8 ਵਜੇ ਤੱਕ 7.64 ਕਰੋੜ ਲੋਕਾਂ ਨੇ ਇਸ਼ਨਾਨ ਕੀਤਾ। 

ਮੇਲਾ ਪ੍ਰਸ਼ਾਸਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਮੌਨੀ ਅਮਾਵਸਿਆ ‘ਤੇ ਰਾਤ 8 ਵਜੇ ਤੱਕ 10 ਲੱਖ ਤੋਂ ਵੱਧ ਕਲਪਵਾਸੀਆਂ ਸਮੇਤ ਕੁੱਲ 7.64 ਕਰੋੜ ਸ਼ਰਧਾਲੂਆਂ ਨੇ ਗੰਗਾ ਅਤੇ ਸੰਗਮ ‘ਚ ਇਸ਼ਨਾਨ ਕੀਤਾ। ਇਸ ਦੌਰਾਨ ਹੈਲੀਕਾਪਟਰ ਤੋਂ ਸ਼ਰਧਾਲੂਆਂ ‘ਤੇ ਫੁੱਲਾਂ ਦੀ ਵਰਖਾ ਕੀਤੀ ਗਈ। 

ਮੇਲਾ ਪ੍ਰਸ਼ਾਸਨ ਅਨੁਸਾਰ 13 ਜਨਵਰੀ ਤੋਂ ਸ਼ੁਰੂ ਹੋਏ ਮਹਾਕੁੰਭ ਮੇਲੇ ਵਿੱਚ ਹੁਣ ਤੱਕ 19.94 ਕਰੋੜ ਸ਼ਰਧਾਲੂ ਇਸ਼ਨਾਨ ਕਰ ਚੁੱਕੇ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਮੇਲਾ ਖੇਤਰ ‘ਚ ਹਰ ਪਾਸੇ ਤੋਂ ਕਰੋੜਾਂ ਲੋਕ ਆਉਂਦੇ ਰਹੇ ਅਤੇ ਜ਼ਿਲਾ ਪ੍ਰਸ਼ਾਸਨ ਨੇ ਭੀੜ ‘ਤੇ ਕਾਬੂ ਪਾਉਣ ਲਈ ਚੰਦਰਸ਼ੇਖਰ ਆਜ਼ਾਦ ਪਾਰਕ ਦਾ ਗੇਟ ਵੀ ਖੋਲ੍ਹ ਦਿੱਤਾ, ਜਿਸ ਕਾਰਨ ਲੋਕ ਸੜਕ ‘ਤੇ ਜਾਣ ਦੀ ਬਜਾਏ ਪਾਰਕ ‘ਚ ਹੀ ਬੈਠ ਗਏ। 

Related Articles

Leave a Reply