Skip to main content

BTV BROADCASTING

ਤਰਨ ਤਾਰਨ ‘ਚ ਚੱਲੀਆਂ ਗੋਲੀਆਂ , ਆਪ ਆਗੂ ਦਾ ਕਤਲ

ਤਰਨ ਤਾਰਨ ‘ਚ ਚੱਲੀਆਂ ਗੋਲੀਆਂ , ਆਪ ਆਗੂ ਦਾ ਕਤਲ

1 ਮਾਰਚ 2024: ਤਰਨ ਤਾਰਨ ‘ਚ ਤਾਬੜਤੋੜ ਗੋਲੀਆਂ ਚੱਲੀਆਂਹਨ| ਜਿਥੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਚੋਹਲਾ ਸਾਹਿਬ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ| ਗੋਪੀ ਅੱਜ ਸਵੇਰੇ ਆਪਣੀ ਕਾਰ ਵਿੱਚ ਸ੍ਰੀ ਗੋਇੰਦਵਾਲ ਸਾਹਿਬ ਜਾ ਰਿਹਾ ਸੀ। ਜਦੋਂ ਗੁਰਪ੍ਰੀਤ ਸਿੰਘ ਦੀ ਕਾਰ ਫਤਿਹਾਬਾਦ ਰੇਲਵੇ ਫਾਟਕ ਨੇੜੇ ਪੁੱਜੀ ਤਾਂ ਫਾਟਕ ਬੰਦ ਸੀ। ਇਸ ਦੌਰਾਨ ਸਵਿਫਟ ਕਾਰ ਵਿਚ ਸਵਾਰ ਹਮਲਾਵਰ ਪਹਿਲਾਂ ਹੀ ਉਸ ਦਾ ਪਿੱਛਾ ਕਰ ਰਹੇ ਸਨ। ਉਨ੍ਹਾਂ ਗੁਰਪ੍ਰੀਤ ਸਿੰਘ ‘ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਹਮਲੇ ‘ਚ ਗੁਰਪ੍ਰੀਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਮ੍ਰਿਤਕ ਗੁਰਪ੍ਰੀਤ ਸਿੰਘ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦਾ ਕਾਫੀ ਕਰੀਬੀ ਦੱਸਿਆ ਜਾਂਦਾ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

Related Articles

Leave a Reply