Skip to main content

BTV BROADCASTING

ਅੰਤਰਰਾਸ਼ਟਰੀ ਯੋਗਾ ਦਿਵਸ: ਪੰਜਾਬ ‘ਚ ਯੋਗ ਦਿਵਸ ਮੌਕੇ ਵੱਖ-ਵੱਖ ਥਾਵਾਂ ‘ਤੇ  ਲਗਾਏ ਗਏ ਕੈਂਪ

ਅੰਤਰਰਾਸ਼ਟਰੀ ਯੋਗਾ ਦਿਵਸ: ਪੰਜਾਬ ‘ਚ ਯੋਗ ਦਿਵਸ ਮੌਕੇ ਵੱਖ-ਵੱਖ ਥਾਵਾਂ ‘ਤੇ ਲਗਾਏ ਗਏ ਕੈਂਪ

ਸ਼ੁੱਕਰਵਾਰ ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ‘ਤੇ ਪੰਜਾਬ ‘ਚ ਵੱਖ-ਵੱਖ ਥਾਵਾਂ ‘ਤੇ ਕੈਂਪ ਲਗਾ ਕੇ ਲੋਕਾਂ ਨੇ ਯੋਗਾ ਕੀਤਾ। ਪਠਾਨਕੋਟ ਦੇ ਸਪੋਰਟਸ ਸਟੇਡੀਅਮ ਲਮੀਨੀ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਯੋਗ ਦਿਵਸ ਮਨਾਇਆ ਗਿਆ, ਜਿਸ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ, ਡੀਸੀ ਅਦਿੱਤਿਆ ਉੱਪਲ, ਐੱਸਐੱਸਪੀ ਸਮੇਤ ਕਈ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਲੋਕਾਂ ਨੇ ਯੋਗਾ ਕੀਤਾ।

ਸੁਨਾਮ ਵਿੱਚ ਯੋਗ ਦਿਵਸ ਸਮਾਗਮ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਯੋਗਾ ਕੀਤਾ। ਵਿਧਾਇਕ ਨਰੇਂਦਰ ਕੌਰ ਭਾਰਜ ਨੇ ਵੀ ਯੋਗਾ ਕੀਤਾ।

ਬਰਨਾਲਾ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਸ਼ਿਰਕਤ ਕੀਤੀ।

ਰਾਜਿੰਦਰ ਕਾਲਜ ਬਠਿੰਡਾ ਵਿਖੇ ਯੋਗਾ ਪ੍ਰੋਗਰਾਮ ਕਰਵਾਇਆ ਗਿਆ। ਪੀਏਪੀ, ਜਲੰਧਰ ਵਿੱਚ ਯੋਗ ਦਿਵਸ ਮੌਕੇ ਅਧਿਕਾਰੀਆਂ ਨੇ ਯੋਗਾ ਕੀਤਾ।

Related Articles

Leave a Reply