Skip to main content

BTV BROADCASTING

ਅਮਰੀਕਾ: ਟੈਕਸਾਸ ‘ਚ ਭਾਰਤੀ ਨਾਗਰਿਕ ਦੀ ਹੱਤਿਆ ਦੇ ਮਾਮਲੇ ‘ਚ ਇੱਕ ਗ੍ਰਿਫ਼ਤਾਰ ਕੀਤਾ ਗਿਆ

ਅਮਰੀਕਾ: ਟੈਕਸਾਸ ‘ਚ ਭਾਰਤੀ ਨਾਗਰਿਕ ਦੀ ਹੱਤਿਆ ਦੇ ਮਾਮਲੇ ‘ਚ ਇੱਕ ਗ੍ਰਿਫ਼ਤਾਰ ਕੀਤਾ ਗਿਆ

ਅਮਰੀਕਾ ਦੇ ਟੈਕਸਾਸ ਵਿੱਚ ਇੱਕ ਸਟੋਰ ਵਿੱਚ ਲੁੱਟ ਦੌਰਾਨ ਇੱਕ 32 ਸਾਲਾ ਭਾਰਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਟੈਕਸਾਸ ਪੁਲਸ ਨੇ ਇਸ ਮਾਮਲੇ ‘ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਹ ਘਟਨਾ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਡਲਾਸ ਦੇ ਪਲੇਜ਼ੈਂਟ ਗਰੋਵ ਵਿੱਚ ਇੱਕ ਗੈਸ ਸਟੇਸ਼ਨ ਸੁਵਿਧਾ ਸਟੋਰ ਵਿੱਚ ਵਾਪਰੀ। ਮ੍ਰਿਤਕ ਦੀ ਪਛਾਣ ਦਾਸਰੀ ਗੋਪੀਕ੍ਰਿਸ਼ਨ ਵਜੋਂ ਹੋਈ ਹੈ, ਜੋ ਕਿ ਆਂਧਰਾ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਉਹ ਅੱਠ ਮਹੀਨੇ ਪਹਿਲਾਂ ਹੀ ਅਮਰੀਕਾ ਆਇਆ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ 21 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।

ਸ਼ੱਕੀ ਦੀ ਪਛਾਣ ਡੇਵੋਨਟਾ ਮੈਥਿਸ ਵਜੋਂ ਹੋਈ ਹੈ। ਉਸ ਨੇ ਦਾਸਰੀ ਗੋਪੀਕ੍ਰਿਸ਼ਨ ਦੇ ਸਿਰ ਸਮੇਤ ਸਰੀਰ ‘ਤੇ ਕਈ ਵਾਰ ਗੋਲੀਆਂ ਮਾਰੀਆਂ। ਪੁਲੀਸ ਨੇ ਉਸ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਲੁੱਟ ਦੌਰਾਨ ਮੈਥਿਸ ਸਟੋਰ ‘ਤੇ ਪਹੁੰਚਿਆ। ਉਸ ਨੇ ਕਾਊਂਟਰ ਨੇੜੇ ਜਾ ਕੇ ਗੋਪੀਕ੍ਰਿਸ਼ਨ ਨੂੰ ਗੋਲੀ ਮਾਰ ਦਿੱਤੀ। ਗੋਲੀ ਲੱਗਣ ਨਾਲ ਗੋਪੀਕ੍ਰਿਸ਼ਨ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ ਅਤੇ ਉਸ ਨੂੰ ਨੇੜਲੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਐਤਵਾਰ ਸਵੇਰੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

Related Articles

Leave a Reply