Skip to main content

BTV BROADCASTING

Paris: Apartment Building ‘ਚ ਧਮਾਕਾ, 3 ਦੀ ਮੌਤ

Paris: Apartment Building ‘ਚ ਧਮਾਕਾ, 3 ਦੀ ਮੌਤ

ਪੈਰਿਸ ਵਿੱਚ ਇੱਕ ਬਹੁ-ਮੰਜ਼ਿਲਾ ਇਮਾਰਤ ਵਿੱਚ ਧਮਾਕੇ ਤੋਂ ਬਾਅਦ ਅੱਗ ਲੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ ਧਮਾਕਾ ਕਿਵੇਂ ਹੋਇਆ ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਹ ਇਮਾਰਤ ਪੈਰਿਸ ਦੇ 11ਵੇਂ ਅਰੋਨਡਿਸਮੈਂਟ ਵਿੱਚ ਸਥਿਤ ਹੈ ਅਤੇ ਸ਼ੁਰੂਆਤੀ ਜਾਣਕਾਰੀ ਦੇ ਅਨੁਸਾਰ, ਰੂ ਡ ਚਰੋਨ ‘ਤੇ ਇੱਕ ਇਮਾਰਤ ਦੀ 7ਵੀਂ ਮੰਜ਼ਿਲ ‘ਤੇ ਅੱਗ ਲੱਗਣ ਤੋਂ ਪਹਿਲਾਂ ਇੱਕ ਧਮਾਕੇ ਦੀ ਆਵਾਜ਼ ਸੁਣੀ ਗਈ ਸੀ, ਹਾਲਾਂਕਿ ਪੁਲਿਸ ਵਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਕੀ ਇਹ ਧਮਾਕਾ ਹੋਇਆ ਕਿਵੇਂ। 11ਵੇਂ ਅਰੋਨਡਿਸਮੈਂਟ ਦੇ ਡਿਪਟੀ ਮੇਅਰ ਲੂਕ ਲੇਬਨ ਨੇ ਦੱਸਿਆ ਕਿ ਗੁਆਂਢੀਆਂ ਨੂੰ ਨਹੀਂ ਪਤਾ ਕਿ ਧਮਾਕਾ ਕਿਸ ਕਾਰਨ ਹੋਇਆ, ਕਿਉਂਕਿ ਇਮਾਰਤ ਵਿਚ ਕੋਈ ਗੈਸ ਨਹੀਂ ਸੀ। ਦੱਸਦਈਏ ਕਿ, ਕੁੱਝ ਸਾਲਾਂ ਵਿਚ ਇਹ ਤੀਜੀ ਵਾਰ ਹੈ ਜਦੋਂ ਰਾਜਧਾਨੀ ਵਿਚ ਕਿਸੇ ਇਮਾਰਤ ਦੇ ਅੰਦਰ ਧਮਾਕਾ ਹੋਇਆ ਹੈ, ਜਿਸ ਵਿਚ ਬਹੁਤ ਸਾਰੇ ਲੋਕ ਮਾਰੇ ਗਏ ਹਨ। ਲ ਪੈਰੀਜ਼ਨ ਦੇ ਅਨੁਸਾਰ, 12 ਜਨਵਰੀ 2019 ਨੂੰ, ਰੂ ਡ ਟ੍ਰਵਿਸ ਵਿਚ ਇਕ ਧਮਾਕਾ ਹੋਇਆ, ਜਿਸ ਵਿਚ ਚਾਰ ਲੋਕ ਮਾਰੇ ਗਏ। ਇਸ ਦੇ ਨਾਲ ਹੀ, ਪਿਛਲੇ ਸਾਲ 21 ਜੂਨ, 2023 ਨੂੰ 277 ਰੂ ਸੇਂਟ-ਜਾਕ ਦੀ ਇਮਾਰਤ ਵਿਚ ਧਮਾਕਾ ਹੋਇਆ ਸੀ, ਜਿਸ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ।

Related Articles

Leave a Reply