Skip to main content

BTV BROADCASTING

ਚੰਡੀਗੜ੍ਹ : ELANTE ਮਾਲ ‘ਚ ਹੋਈ ਲੱਖਾਂ ਦੀ ਚੋਰੀ, ਲੜਕੀ ਸਮੇਤ ਤਿੰਨ ਗ੍ਰਿਫਤਾਰ

ਚੰਡੀਗੜ੍ਹ : ELANTE ਮਾਲ ‘ਚ ਹੋਈ ਲੱਖਾਂ ਦੀ ਚੋਰੀ, ਲੜਕੀ ਸਮੇਤ ਤਿੰਨ ਗ੍ਰਿਫਤਾਰ

ਚੰਡੀਗੜ੍ਹ 14 ਮਾਰਚ 2024: ਚੰਡੀਗੜ੍ਹ ਦੇ ਮਸ਼ਹੂਰ ELANTE ਮਾਲ ਦੇ ਵਿੱਚ ਲੱਖਾਂ ਰੁਪਏ ਦੀ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ| ਜਿਹਨਾਂ ਵਿੱਚੋ ਪੁਲਿਸ ਦੇ ਵੱਲੋਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ|11 ਲੱਖ ਤੋਂ ਵੱਧ ਦੀ ਲੁੱਟ ਦੇ ਮਾਮਲੇ ‘ਚ ਸਨਅਤੀ ਖੇਤਰ ਦੀ ਪੁਲਿਸ ਟੀਮ ਨੇ ਕਿੰਗਪਿਨ ਔਰਤ ਸਮੇਤ ਤਿੰਨ ਲੁਟੇਰਿਆਂ ਨੂੰ ਕਾਬੂ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਜਸਲੀਨ ਅਲਵਾ ਵਾਸੀ ਸੈਕਟਰ-36, ਰਾਹੁਲ (24) ਵਾਸੀ ਕਜਹੇੜੀ ਅਤੇ ਰੁਪਿੰਦਰ ਸਿੰਘ (33) ਵਾਸੀ ਫੇਜ਼-3ਬੀ-1 ਮੁਹਾਲੀ ਵਜੋਂ ਹੋਈ ਹੈ।

ਪੁਲੀਸ ਨੇ ਮੁਲਜ਼ਮਾਂ ਕੋਲੋਂ 5 ਲੱਖ 33 ਹਜ਼ਾਰ 200 ਰੁਪਏ ਦੇ ਨਾਲ-ਨਾਲ 100 ਰੁਪਏ ਵਾਲਾ ਪਰਸ, ਆਧਾਰ ਕਾਰਡ ਅਤੇ ਦੋ ਪਾਸਪੋਰਟ ਸਾਈਜ਼ ਫੋਟੋਆਂ ਵੀ ਬਰਾਮਦ ਕੀਤੀਆਂ ਹਨ। ਦੋਸ਼ੀ ਨੇ ਸੋਮਵਾਰ ਦੁਪਹਿਰ ਨੂੰ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਜਦੋਂ ਹਿਟਾਚੀ ਕੰਪਨੀ ਦਾ ਕੈਸ਼ ਕਸਟਡੀ ਕਲੈਕਸ਼ਨ ਦਾ ਕੰਮ ਕਰਨ ਵਾਲਾ ਮੁਲਾਜ਼ਮ ਐਲਾਂਟੇ ਮਾਲ ਦੀ ਲਿਫਟ ਤੋਂ ਪੈਸੇ ਇਕੱਠੇ ਕਰਕੇ ਵਾਪਸ ਆ ਰਿਹਾ ਸੀ। ਮੁਲਜ਼ਮਾਂ ਵਿੱਚ ਰਾਹੁਲ ਪ੍ਰਾਈਵੇਟ ਡਰਾਈਵਰ ਵਜੋਂ ਕੰਮ ਕਰਦਾ ਹੈ| ਜਦਕਿ ਰੁਪਿੰਦਰ ਸਿੰਘ ਮੁਹਾਲੀ ਸਥਿਤ ਜੁਝਾਰ ਟਰਾਂਸਪੋਰਟ ਵਿੱਚ ਠੇਕੇਦਾਰ ਹੈ| ਅਤੇ ਉਸ ਦੀ ਪ੍ਰੇਮਿਕਾ ਕੋਈ ਕੰਮ ਨਹੀਂ ਕਰਦੀ। ਪੁਲੀਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਜਿੱਥੇ ਅਦਾਲਤ ਨੇ ਤਿੰਨਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ।

Related Articles

Leave a Reply