Skip to main content

BTV BROADCASTING

ਚੰਡੀਗੜ੍ਹ ‘ਚ ਕੋਰੋਨਾ ਦੇ 46 ਨਵੇਂ ਕੇਸ, ਸਰਗਰਮ ਮਰੀਜ਼ਾਂ ਦੀ ਗਿਣਤੀ 229 ਤੱਕ ਪੁੱਜ

ਚੰਡੀਗੜ੍ਹ ‘ਚ ਕੋਰੋਨਾ ਦੇ 46 ਨਵੇਂ ਕੇਸ, ਸਰਗਰਮ ਮਰੀਜ਼ਾਂ ਦੀ ਗਿਣਤੀ 229 ਤੱਕ ਪੁੱਜ

ਸ਼ਹਿਰ ‘ਚ ਵੀਰਵਾਰ ਨੂੰ ਇਕ ਵਾਰ ਫਿਰ ਰਿਕਾਰਡ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। 46 ਲੋਕਾਂ ਦੀ ਰਿਪੋਰਟ ਕੋਵਿਡ ਪਾਜ਼ੇਟਿਵ ਆਈ ਹੈ। 24 ਘੰਟਿਆਂ ‘ਚ ਇੰਨੀ ਵੱਡੀ ਗਿਣਤੀ ‘ਚ ਪਹਿਲੀ ਵਾਰ ਇੰਨੇ ਇਕੱਠੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿਚ 33 ਔਰਤਾਂ, ਜਦੋਂਕਿ 13 ਮਰਦ ਹਨ। ਇਸ ਦੇ ਨਾਲ ਹੀ 31 ਮਰੀਜ਼ ਠੀਕ ਹੋ ਕੇ ਡਿਸਚਾਰਜ ਹੋਏ।24 ਘੰਟਿਆਂ ‘ਚ ਸਿਹਤ ਵਿਭਾਗ ਨੇ 772 ਸੈਂਪਲਾਂ ਦੀ ਟੈਸਟਿੰਗ ਕੀਤੀ। ਉੱਥੇ ਹੀ ਸ਼ਹਿਰ ‘ਚ ਹੁਣ ਸਰਗਰਮ ਮਰੀਜ਼ਾਂ ਦੀ ਗਿਣਤੀ 229 ਤੱਕ ਪਹੁੰਚ ਗਈ ਹੈ। ਸਰਗਰਮ ਮਰੀਜ਼ਾਂ ਵਿਚੋਂ 8 ਪੀ. ਜੀ. ਆਈ., ਇਕ ਜੀ. ਐੱਮ. ਸੀ. ਐੱਚ. ਅਤੇ 3 ਮਰੀਜ਼ ਜੀ. ਐੱਮ. ਐੱਸ. ਐੱਚ. ‘ਚ ਦਾਖ਼ਲ ਹਨ, ਬਾਕੀ ਹੋਮ ਆਈਸੋਲੇਸ਼ਨ ’ਤੇ ਹਨ।

Related Articles

Leave a Reply