Skip to main content

BTV BROADCASTING

ਰੋਪੜ ਦੇ NCC ਟ੍ਰੇਨਿੰਗ ਸਕੂਲ ‘ਚ ਹਾਦਸਾ

ਰੋਪੜ ਦੇ NCC ਟ੍ਰੇਨਿੰਗ ਸਕੂਲ ‘ਚ ਹਾਦਸਾ

ਪੰਜਾਬ ਦੇ ਰੋਪੜ ਦੇ ਐੱਨ.ਸੀ.ਸੀ. ਟ੍ਰੇਨਿੰਗ ਸਕੂਲ ‘ਚ ਬੁੱਧਵਾਰ ਸ਼ਾਮ ਨੂੰ ਸੀਵਰੇਜ ਲਾਈਨ ‘ਚ ਡਿੱਗਣ ਕਾਰਨ ਇਕ ਕੈਡੇਟ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਦੋ ਸਿਪਾਹੀਆਂ ਦੀ ਸਿਹਤ ਵਿਗੜ ਗਈ। ਪੁਲੀਸ ਅਨੁਸਾਰ ਐਨਸੀਸੀ ਟਰੇਨਿੰਗ ਸਕੂਲ ਵਿੱਚ ਵਿਛਾਈ ਗਈ ਸੀਵਰੇਜ ਪਾਈਪ ਲਾਈਨ ਨੂੰ ਮੇਨ ਲਾਈਨ ਨਾਲ ਜੋੜਿਆ ਜਾ ਰਿਹਾ ਸੀ। ਇਸ ਦੌਰਾਨ ਬਿਹਾਰ ਦਾ ਰਹਿਣ ਵਾਲਾ ਬਿਗਨ ਭਗਤ (30) ਬੇਹੋਸ਼ ਹੋ ਗਿਆ, ਜਿਸ ਨੂੰ ਬਚਾਉਣ ਲਈ ਐਨਸੀਸੀ ਜਵਾਨ ਹੈੱਡ ਕਾਂਸਟੇਬਲ ਪਿੰਟੂ (38) ਵਾਸੀ ਬਿਹਾਰ ਚੈਂਬਰ ਵਿੱਚ ਦਾਖ਼ਲ ਹੋ ਗਿਆ। ਉਹ ਵੀ ਬਾਹਰ ਨਹੀਂ ਨਿਕਲ ਸਕਿਆ। ਜਦੋਂ ਬਾਕੀ ਦੋ ਸਿਪਾਹੀਆਂ ਨੇ ਉਨ੍ਹਾਂ ਨੂੰ ਬਾਹਰ ਕੱਢਿਆ ਤਾਂ ਦੋਵੇਂ ਮਰ ਚੁੱਕੇ ਸਨ। ਇਕ ਜਵਾਨ ਸਰਕਾਰੀ ਹਸਪਤਾਲ ‘ਚ ਭਰਤੀ ਹੈ, ਜਦਕਿ ਦੂਜੇ ਦੀ ਹਾਲਤ ਹੁਣ ਸਥਿਰ ਹੈ।

Related Articles

Leave a Reply