Skip to main content

BTV BROADCASTING

ਮੈਂ ਸੁਰੱਖਿਅਤ ਹਾਂ’, AP Dhillon ਨੇ ਕੈਨੇਡੀਅਨ ਘਰ ‘ਤੇ ਗੋਲੀਬਾਰੀ ਤੋਂ ਬਾਅਦ ਸਾਂਝੀ ਕੀਤੀ ਪਹਿਲੀ ਪੋਸਟ

ਮੈਂ ਸੁਰੱਖਿਅਤ ਹਾਂ’, AP Dhillon ਨੇ ਕੈਨੇਡੀਅਨ ਘਰ ‘ਤੇ ਗੋਲੀਬਾਰੀ ਤੋਂ ਬਾਅਦ ਸਾਂਝੀ ਕੀਤੀ ਪਹਿਲੀ ਪੋਸਟ

ਇੰਡੋ-ਕੈਨੇਡੀਅਨ ਗਾਇਕ ਏਪੀ ਢਿੱਲੋਂ (AP Dhillon) ਦੇ ਘਰ ‘ਤੇ ਹੋਈ ਗੋਲੀਬਾਰੀ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਐਤਵਾਰ ਰਾਤ ਨੂੰ ਕੈਨੇਡਾ ‘ਚ ਗਾਇਕ ਦੇ ਘਰ ‘ਤੇ ਗੋਲੀਬਾਰੀ ਹੋਈ ਸੀ, ਜਿਸ ਦੀ ਜ਼ਿੰਮੇਵਾਰੀ ਲਾਰੇਂਸ ਬਿਸ਼ਨੋਈ ਦੇ ਗੈਂਗ ਦੇ ਮੈਂਬਰ ਰੋਹਿਤ ਗੋਦਾਰਾ ਨੇ ਲਈ ਹੈ। ਗੋਲੀਬਾਰੀ ਤੋਂ ਬਾਅਦ ਏਪੀ ਢਿੱਲੋਂ ਦਾ ਪਹਿਲਾ ਰਿਐਕਸ਼ਨ ਸਾਹਮਣੇ ਆਇਆ ਹੈ।

ਉੱਘੇ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਕੈਨੇਡਾ ਘਰ ਦੇ ਬਾਹਰ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਗਾਇਕ ਢਿੱਲੋਂ ਦਾ ਘਰ ਵਿਕਟੋਰੀਆ ਆਈਲੈਂਡ, ਵੈਨਕੂਵਰ ਵਿੱਚ ਸਥਿਤ ਹੈ। ਗੋਲੀਬਾਰੀ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਗਾਇਕ ਨੇ ਇਸ ਘਟਨਾ ਨੂੰ ਲੈ ਕੇ ਆਪਣੀ ਪਹਿਲੀ ਪੋਸਟ ਕੀਤੀ ਹੈ

Related Articles

Leave a Reply