1 ਮਾਰਚ 2024: ਹਿਮਾਚਲ ਵਿੱਚ ਕਾਂਗਰਸ ਸਰਕਾਰ ਦਾ ਸੰਕਟ ਖਤਮ ਨਹੀਂ ਹੋ ਰਿਹਾ ਹੈ। ਸੂਤਰਾਂ ਮੁਤਾਬਕ ਮੰਤਰੀ ਵਿਕਰਮਾਦਿਤਿਆ ਦੀ ਸੀਐਮ ਸੁਖਵਿੰਦਰ ਸੁੱਖੂ ਨਾਲ ਨਾਰਾਜ਼ਗੀ ਅਜੇ ਦੂਰ ਨਹੀਂ ਹੋਈ ਹੈ। ਵੀਰਵਾਰ ਰਾਤ ਵਿਕਰਮਾਦਿਤਿਆ ਕੈਬਨਿਟ ਮੀਟਿੰਗ ਤੋਂ ਬਾਅਦ ਅਚਾਨਕ ਚੰਡੀਗੜ੍ਹ ਪਹੁੰਚੇ ।ਜਿੱਥੇ ਉਨ੍ਹਾਂ ਨੇ ਇੱਕ ਵੱਡੇ ਹੋਟਲ ਵਿੱਚ ਬਾਗੀ ਵਿਧਾਇਕਾਂ ਨਾਲ ਮੁਲਾਕਾਤ ਕੀਤੀ|
