Skip to main content

BTV BROADCASTING

‘ਬਲੈਕੀਆ 2’ ਜਲਦ ਹੀ ਹੋਵੇਗੀ ਰਿਲੀਜ਼

‘ਬਲੈਕੀਆ 2’ ਜਲਦ ਹੀ ਹੋਵੇਗੀ ਰਿਲੀਜ਼

1 ਮਾਰਚ 2024: ਪੰਜਾਬੀ ਐਕਟਰ ਦੇਵ ਖਰੌੜ ਦੀ ਫਿਲਮ ‘ਬਲੈਕੀਆ 2’ ਰਿਲੀਜ਼ ਲਈ ਤਿਆਰ ਹੈ। ਇਹ ਫਿਲਮ 8 ਮਾਰਚ ਨੂੰ ਸਿਨੇਮਾਘਰਾਂ ‘ਚ ਦਸਤਕ ਦੇਣ ਜਾ ਰਹੀ ਹੈ। ਇਸ ਤੋਂ ਪਹਿਲਾਂ ਫਿਲਮ ਦਾ ਧਮਾਕੇਦਾਰ ਟਰੇਲਰ ਵੀ ਰਿਲੀਜ਼ ਹੋਇਆ ਸੀ, ਜਿਸ ਨੂੰ ਖੂਬ ਪਸੰਦ ਕੀਤਾ ਗਿਆ ਸੀ। ਇਸ ਤੋਂ ਬਾਅਦ ਫਿਲਮ ਦਾ ਟਾਈਟਲ ਟਰੈਕ ‘ਜੱਟ ਦਾ ਸ਼ੌਰਟ ਨੇਮ ਬਲੈਕੀਆ’ ਰਿਲੀਜ਼ ਹੋਇਆ ਹੈ।

ਦੇਵ ਖਰੌੜ ਦੀ ਫਿਲਮ ‘ਬਲੈਕੀਆ 2’ ਦੇ ਟਾਈਟਲ ਟਰੈਕ ਨੂੰ ਗਾਇਕ ਹਿੰਮਤ ਸੰਧੂ ਨੇ ਆਪਣੀ ਆਵਾਜ਼ ਦਿੱਤੀ ਹੈ। ਇਸ ਗਾਣੇ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਕਿਉਂਕਿ ਇਸ ਗੀਤ ਦੇ ਬੋਲ ਕਾਫੀ ਕੈਚੀ ਹਨ ਅਤੇ ਮਿਊਜ਼ਿਕ ਕਾਫੀ ਗਰੂਵੀ ਹੈ। ਜੋ ਕਿ ਤੁਹਾਨੂੰ ਨੱਚਣ ਲਈ ਮਜਬੂਰ ਕਰਦਾ ਹੈ।

ਇਸ ਗਾਣੇ ‘ਚ ਸਭ ਤੋਂ ਜ਼ਿਆਂਦਾ ਧਿਆਨ ਖਿੱਚਿਆ ਹੈ ਦੇਵ ਖਰੌੜ ਦੀ ਪੁਰਾਣੇ ਜ਼ਮਾਨੇ ਦੀ ਬਾਲੀਵੁੱਡ ਲੁੱਕ ਨੇ। ਜੀ ਹਾਂ, ਦੇਵ ਖਰੌੜ ਨੇ ਪਹਿਲਾਂ ਹੀ ਦੱਸਿਆ ਕਿ ਇਸ ਫਿਲਮ ‘ਚ ਉਨ੍ਹਾਂ ਨੇ ਪੁਰਾਣੇ ਜ਼ਮਾਨੇ ਦੇ ਧਰਮਿੰਦਰ ਦੀਆਂ ਫਿਲਮਾਂ ਦੀ ਲੁੱਕ ਨੂੰ ਕਾਪੀ ਕੀਤਾ ਹੈ। ਇਸ ਗਾਣੇ ‘ਚ ਦੇਵ ਧਰਮਿੰਦਰ ਸਟਾਈਲ ‘ਚ ਹੀ ਨਜ਼ਰ ਆਏ ਹਨ।

ਦੱਸ ਦਈਏ ਕਿ ਦੇਵ ਖਰੌੜ ਦੀ ਪਿਛਲੇ ਸਾਲ ਐਮੀ ਵਿਰਕ ਨਾਲ ਫਿਲਮ ‘ਮੌੜ’ ਰਿਲੀਜ਼ ਹੋਈ ਸੀ, ਜਿਸ ਨੂੰ ਜ਼ਿਆਦਾ ਭਰਵਾਂ ਹੁੰਗਾਰਾ ਨਹੀਂ ਮਿਿਲਿਆ ਸੀ, ਪਰ ਦੇਵ ਦੇ ਬਿਸ਼ਨੇ ਦੇ ਕਿਰਦਾਰ ਨੂੰ ਖੂਬ ਪਸੰਦ ਕੀਤਾ ਗਿਆ ਸੀ। ਇਸ ਤੋਂ ਬਾਅਦ ਹੁਣ 2024 ‘ਚ ਦੇਵ ਖਰੌੜ ਦੀਆਂ 2 ਫਿਲਮਾਂ ‘ਬਲੈਕੀਆ 2’ ਤੇ ‘ਗਾਂਧੀ 3’ ਸਿਨੇਮਾਘਰਾਂ ‘ਚ ਦਸਤਕ ਦੇਣ ਜਾ ਰਹੀਆਂ ਹਨ।

Related Articles

Leave a Reply