Skip to main content

BTV BROADCASTING

ਵਾਟਰ ਵਰਕਸ ਦੇ ਟਰੰਕ ਵਿੱਚ ਡੁੱਬਣ ਕਾਰਨ ਅੱਠ ਸਾਲ ਦੇ ਬੱਚੇ ਦੀ ਮੌਤ

ਵਾਟਰ ਵਰਕਸ ਦੇ ਟਰੰਕ ਵਿੱਚ ਡੁੱਬਣ ਕਾਰਨ ਅੱਠ ਸਾਲ ਦੇ ਬੱਚੇ ਦੀ ਮੌਤ

ਅਬੋਹਰ ਨੇੜਲੇ ਪਿੰਡ ਦੁਤਾਰਾ ਵਾਲੀ ਵਿੱਚ ਵਾਟਰ ਵਰਕਸ ਦੇ ਟਰੰਕ ਵਿੱਚ ਡੁੱਬਣ ਕਾਰਨ 8 ਸਾਲਾ ਬੱਚੇ ਦੀ ਮੌਤ ਹੋ ਗਈ। ਕਰੀਬ 4 ਘੰਟੇ ਬਾਅਦ ਬੱਚੇ ਦੀ ਲਾਸ਼ ਨੂੰ ਬਾਹਰ ਕੱਢਿਆ ਜਾ ਸਕਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਦੁਤਾਰਾ ਵਾਲੀ ਵਿੱਚ ਅੱਠ ਸਾਲਾ ਬੱਚਾ ਅੰਸ਼ ਵਾਟਰ ਵਰਕਸ ਦੇ ਟਰੰਕ ਕੋਲ ਆਪਣੇ ਦੋ ਦੋਸਤਾਂ ਨਾਲ ਖੇਡ ਰਿਹਾ ਸੀ ਕਿ ਅਚਾਨਕ ਟਰੰਕ ਵਿੱਚ ਡਿੱਗ ਗਿਆ। ਉਸ ਨਾਲ ਖੇਡ ਰਹੇ ਦੋ ਬੱਚਿਆਂ ਨੇ ਇਸ ਬਾਰੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ।

ਕਾਫੀ ਮਿਹਨਤ ਤੋਂ ਬਾਅਦ ਕਰੀਬ 4 ਘੰਟੇ ਬਾਅਦ ਬੁੱਧਵਾਰ ਦੇਰ ਸ਼ਾਮ ਬੱਚੇ ਨੂੰ ਟਰੰਕ ‘ਚੋਂ ਬਾਹਰ ਕੱਢਿਆ ਜਾ ਸਕਿਆ। ਬੱਚੇ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਪਿੰਡ ਵਾਸੀਆਂ ਨੇ ਦੱਸਿਆ ਕਿ ਡਿਗੀ ਦੇ ਆਲੇ-ਦੁਆਲੇ ਨਾ ਤਾਂ ਕੋਈ ਚੌਕੀਦਾਰ ਤਾਇਨਾਤ ਹੈ ਅਤੇ ਨਾ ਹੀ ਡਿਗੀ ਦੇ ਆਲੇ-ਦੁਆਲੇ ਕੋਈ ਜਾਲ ਹੈ।

Related Articles

Leave a Reply