BTV Canada Official

Watch Live

ਲੁਧਿਆਣਾ: ਰੇਲਵੇ ਕਰਾਸਿੰਗ ‘ਤੇ ਖੜ੍ਹੇ ਦੋ ਨੌਜਵਾਨਾਂ ‘ਤੇ ਫਾਇਰਿੰਗ

ਲੁਧਿਆਣਾ: ਰੇਲਵੇ ਕਰਾਸਿੰਗ ‘ਤੇ ਖੜ੍ਹੇ ਦੋ ਨੌਜਵਾਨਾਂ ‘ਤੇ ਫਾਇਰਿੰਗ

ਲੁਧਿਆਣਾ ਦੀ ਅਬਦੁੱਲਾਪੁਰ ਬਸਤੀ ‘ਚ ਸੋਮਵਾਰ ਦੇਰ ਸ਼ਾਮ ਕੁਝ ਬਦਮਾਸ਼ਾਂ ਨੇ ਰੇਲਵੇ ਕਰਾਸਿੰਗ ਕੋਲ ਖੜ੍ਹੇ ਦੋ ਨੌਜਵਾਨਾਂ ‘ਤੇ ਫਿਲਮੀ ਸਟਾਈਲ ‘ਚ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ਵਿੱਚ ਦੋਵੇਂ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਪਹਿਲਾਂ ਇੱਕ ਨਿੱਜੀ ਹਸਪਤਾਲ ਲਿਆਂਦਾ ਗਿਆ, ਜਿੱਥੋਂ ਡਾਕਟਰਾਂ ਨੇ ਦੋਵਾਂ ਨੂੰ ਗੰਭੀਰ ਹਾਲਤ ਵਿੱਚ ਡੀਐਮਸੀ ਹਸਪਤਾਲ ਲਈ ਰੈਫ਼ਰ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਪੂਰੇ ਸ਼ਹਿਰ ‘ਚ ਸਨਸਨੀ ਫੈਲ ਗਈ। ਸੂਚਨਾ ਮਿਲਣ ਤੋਂ ਬਾਅਦ ਕਮਿਸ਼ਨਰੇਟ ਪੁਲਿਸ ਅਤੇ ਜੀਆਰਪੀ ਦੇ ਉੱਚ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ।

ਪੀੜਤ ਨੌਜਵਾਨਾਂ ਦੀ ਪਛਾਣ ਗੁਰਪ੍ਰੀਤ ਸਿੰਘ ਅਤੇ ਸੁਖਪ੍ਰੀਤ ਸਿੰਘ ਵਜੋਂ ਹੋਈ ਹੈ। ਗੁਰਪ੍ਰੀਤ ਕੁਝ ਦਿਨ ਪਹਿਲਾਂ ਆਪਣੀ ਰੀੜ੍ਹ ਦੀ ਹੱਡੀ ਦਾ ਇਲਾਜ ਕਰਵਾਉਣ ਲਈ ਪੁਰਤਗਾਲ ਤੋਂ ਵਾਪਸ ਲੁਧਿਆਣਾ ਆਇਆ ਸੀ। ਉਸ ਦੇ ਪਿਤਾ ਨਿਰਵੈਰ ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਜੌਨੀ ਨਾਂ ਦੇ ਨੌਜਵਾਨ ਦੀ ਇਲਾਕੇ ਦੇ ਕੁਝ ਨੌਜਵਾਨਾਂ ਨਾਲ ਲੜਾਈ ਹੋ ਗਈ ਸੀ। ਲੜਾਈ ਤੋਂ ਬਾਅਦ ਜਦੋਂ ਨੌਜਵਾਨ ਸ਼ਿਕਾਇਤ ਦਰਜ ਕਰਵਾਉਣ ਲਈ ਥਾਣੇ ਗਿਆ ਤਾਂ ਉਸ ਦਾ ਲੜਕਾ ਗੁਰਪ੍ਰੀਤ ਵੀ ਉਸ ਦੇ ਨਾਲ ਚਲਾ ਗਿਆ। ਜੌਨੀ ਨੇ ਇਸ ਗੱਲ ਨੂੰ ਲੈ ਕੇ ਗੁੱਸਾ ਰੱਖਿਆ।

Related Articles

Leave a Reply