Skip to main content

BTV BROADCASTING

ਮੈਕਸੀਕੋ ‘ਚ ਵਾਪਰਿਆ ਵੱਡਾ ਹਾਦਸਾ, ਸਿਆਸੀ ਰੈਲੀ ਦੌਰਾਨ ਡਿੱਗੀ ਸਟੇਜ, 9 ਲੋਕਾਂ ਦੀ ਮੌਤ

ਮੈਕਸੀਕੋ ‘ਚ ਵਾਪਰਿਆ ਵੱਡਾ ਹਾਦਸਾ, ਸਿਆਸੀ ਰੈਲੀ ਦੌਰਾਨ ਡਿੱਗੀ ਸਟੇਜ, 9 ਲੋਕਾਂ ਦੀ ਮੌਤ

ਮੈਕਸੀਕੋ ਦੇ ਨਿਊਵੋ ਲਿਓਨ ਸੂਬੇ ਦੇ ਸੈਨ ਪੇਡਰੋ ਗਾਰਜ਼ਾ ਗਾਰਸੀਆ ਸ਼ਹਿਰ ‘ਚ ਸਿਵਿਕ ਮੂਵਮੈਂਟ ਪਾਰਟੀ ਦੀ ਰੈਲੀ ਦੌਰਾਨ ਸਟੇਜ ਡਿੱਗਣ ਕਾਰਨ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ ਜ਼ਖਮੀ ਹੋ ਗਏ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋਰਜ ਅਲਵਾਰੇਜ਼ ਮੇਨੇਜ਼ ਨੇ ਸੋਸ਼ਲ ਮੀਡੀਆ ‘ਤੇ ਕਿਹਾ ਕਿ ਸੈਨ ਪੇਡਰੋ ਗਾਰਜ਼ਾ ਗਾਰਸੀਆ ਸ਼ਹਿਰ ‘ਚ ਪ੍ਰੋਗਰਾਮ ਦਾ ਮੰਚ ਹਵਾ ਦੇ ਤੇਜ਼ ਝੱਖੜ ਕਾਰਨ ਡਿੱਗ ਗਿਆ। ਅਲਵਾਰੇਜ ਨੇ ਦੱਸਿਆ ਕਿ ਇਲਾਜ ਤੋਂ ਬਾਅਦ ਹੁਣ ਉਹ ਠੀਕ ਹਨ। ਹਾਲਾਂਕਿ ਉਸ ਦੀ ਟੀਮ ਦੇ ਕਈ ਮੈਂਬਰਾਂ ਨੂੰ ਸੱਟਾਂ ਲੱਗੀਆਂ ਹਨ।

Related Articles

Leave a Reply