Skip to main content

BTV BROADCASTING

ਮੁੱਲਾਂਪੁਰ ਮੋਹਾਲੀ ਦੇ ਸਟੇਡੀਅਮ ‘ਚ IPL ਸੀਜ਼ਨ ਦਾ ਹੋਵੇਗਾ ਪਹਿਲਾ ਮੈਚ

ਮੁੱਲਾਂਪੁਰ ਮੋਹਾਲੀ ਦੇ ਸਟੇਡੀਅਮ ‘ਚ IPL ਸੀਜ਼ਨ ਦਾ ਹੋਵੇਗਾ ਪਹਿਲਾ ਮੈਚ

21 ਮਾਰਚ 2024: IPL ਸੀਜ਼ਨ 17 ਦਾ ਪਹਿਲਾ ਮੈਚ ਪੰਜਾਬ ਵਿਚ ਹੋਣ ਜਾ ਰਿਹਾ ਹੈ। ਮੁੱਲਾਂਪੁਰ ਮੋਹਾਲੀ ਦੇ ਸਟੇਡੀਅਮ ‘ਚ IPL ਸੀਜ਼ਨ ਦਾ ਪਹਿਲਾ ਮੈਚ ਹੋਵੇਗਾ। ਇਹ ਮੈਚ ਦਿੱਲੀ ਕੈਪੀਟਲ ਤੇ ਕਿੰਗਸ ਇਲੈਵਨ ਪੰਜਾਬ ਵਿਚਾਲੇ ਹੋਵੇਗਾ।ਇਸ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

ਪੁਲਿਸ ਪ੍ਰਸ਼ਾਸਨ ਸਖਤੀ ਦੇ ਨਾਲ ਸੁਰੱਖਿਆ ਦੇ ਪ੍ਰਬੰਧਾਂ ਦੀ ਜਾਂਚ ਕਰ ਰਿਹਾ ਹੈ। ਇਸ ਸਟੇਡੀਅਮ ਵਿਚ 33000 ਤੋਂ ਵੱਧ ਲੋਕ ਬੈਠ ਸਕਦੇ ਹਨ। 2200 ਪੁਲਿਸ ਮੁਲਾਜ਼ਮ ਸੁਰੱਖਿਆ ਵਿਚ ਲੱਗੇ ਹੋਏ ਹਨ। ਏਡੀਜੀਪੀ ਅਰਪਿਤ ਸ਼ੁਕਲਾ ਨੇ ਕਿਹਾ ਕਿ ਇਸ ਸਟੇਡੀਅਮ ਵਿਚ ਇਹ ਪਹਿਲਾ ਮੈਚ ਹੈ, ਇਹ ਉਨ੍ਹਾਂ ਲਈ ਵੀ ਇਕ ਚੈਲੇਂਜ ਵਰਗਾ ਹੈ। ਇਸ ਲਈ ਉਨ੍ਹਾਂ ਨੇ ਪੂਰਾ ਪਲਾਨ ਤਿਆਰ ਕਰ ਲਿਆ ਹੈ। ਸਟੇਡੀਅਮ ਦੇ ਅੰਦਰ ਤੇ ਬਾਹਰ 3 ਲੇਅਰ ਦੀ ਸੁਰੱਖਿਆ ਹੋਵੇਗੀ।

Related Articles

Leave a Reply