Skip to main content

BTV BROADCASTING

ਮੁਕਤਸਰ ‘ਚ ਬੀਜੇਪੀ ਦਾ ਕੀਤਾ ਗਿਆ ਬਾਈਕਾਟ, ਲਗਾਏ ਗਏ ਬੋਰਡ

ਮੁਕਤਸਰ ‘ਚ ਬੀਜੇਪੀ ਦਾ ਕੀਤਾ ਗਿਆ ਬਾਈਕਾਟ, ਲਗਾਏ ਗਏ ਬੋਰਡ

26 ਮਾਰਚ 2024: ਪੰਜਾਬ-ਹਰਿਆਣਾ ਸਰਹੱਦ ‘ਤੇ ਚੱਲ ਰਹੇ ਕਿਸਾਨਾਂ ਦੇ ਧਰਨੇ ਦਾ ਅਸਰ ਹੁਣ ਲੋਕ ਸਭਾ ਚੋਣਾਂ ‘ਤੇ ਵੀ ਪੈਣ ਵਾਲਾ ਹੈ। ਪੰਜਾਬ ਵਿੱਚ ਭਾਜਪਾ ਦੇ ਵੱਡੇ ਆਗੂਆਂ ਦੀਆਂ ਰੈਲੀਆਂ ਵਿੱਚ ਕਿਸਾਨਾਂ ਵੱਲੋਂ ਵਿਰੋਧ ਦੇ ਐਲਾਨ ਤੋਂ ਬਾਅਦ ਹੁਣ ਪਿੰਡਾਂ ਵਿੱਚ ਵੀ ਰੋਸ ਪ੍ਰਦਰਸ਼ਨ ਸ਼ੁਰੂ ਹੋਣ ਜਾ ਰਿਹਾ ਹੈ। ਸ੍ਰੀ ਮੁਕਤਸਰ ਸਾਹਿਬ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਗਿੱਦੜਬਾਹਾ ਦੇ ਪਿੰਡ ਭਾਰੂ ਵਿੱਚ ਲੋਕਾਂ ਵੱਲੋਂ ਭਾਜਪਾ ਆਗੂਆਂ ਦੇ ਦਾਖ਼ਲੇ ’ਤੇ ਪਾਬੰਦੀ ਲਾਉਣ ਦਾ ਬੋਰਡ ਲਾਇਆ ਗਿਆ ਹੈ।ਫਰੀਦਕੋਟ ਲੋਕ ਸਭਾ ਹਲਕੇ ਅਧੀਨ ਪੈਂਦਾ ਪਿੰਡ ਭਾਰੂ।

ਬੋਰਡ ਦੇ ਲਿਖਿਆ ਗਿਆ ਹੈ ਕਿ ਪਿੰਡ ਭਾਰੂ ਵੱਲੋਂ ਬੀਜੇਪੀ ਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਂਦਾ ਹੈ| ਕੋਈ ਵੀ ਬੀਜੇਪੀ ਲੀਡਰ ਪਿੰਡ ਵਿੱਚ ਨਾ ਆਵੇ, ਜੇਕਰ ਕੋਈ ਵੀ ਬੀਜੇਪੀ ਆਗੂ ਪਿੰਡ ਆਉਂਦਾ ਹੈ ਤਾਂ ਉਸਦੀ ਜਵਾਬੀ ਕਾਰਵਾਈ ਦਾ ਉਹ ਖੁਦ ਜਿੰਮੇਵਾਰ ਹੋਵੇਗਾ|

Related Articles

Leave a Reply