Skip to main content

BTV BROADCASTING

ਬਠਿੰਡਾ ‘ਚ ਗੁਰਮੀਤ ਸਿੰਘ ਖੁੱਡੀਆਂ ਨੂੰ ਲੱਗਾ ਵੱਡਾ ਝਟਕਾ, ਲੰਬੀ ਤੋਂ ਵੀ ਬੁਰੀ ਤਰ੍ਹਾਂ ਹਾਰੇ

ਬਠਿੰਡਾ ‘ਚ ਗੁਰਮੀਤ ਸਿੰਘ ਖੁੱਡੀਆਂ ਨੂੰ ਲੱਗਾ ਵੱਡਾ ਝਟਕਾ, ਲੰਬੀ ਤੋਂ ਵੀ ਬੁਰੀ ਤਰ੍ਹਾਂ ਹਾਰੇ

ਬਠਿੰਡਾ ਸੰਸਦੀ ਸੀਟ ਤੋਂ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਤੋਂ 52,068 ਵੋਟਾਂ ਨਾਲ ਹਾਰਨ ਵਾਲੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਆਪਣੇ ਵਿਧਾਨ ਸਭਾ ਹਲਕੇ ਲੰਬੀ ਤੋਂ ਵੀ 23,304 ਵੋਟਾਂ ਦੇ ਵੱਡੇ ਫਰਕ ਨਾਲ ਹਾਰ ਗਏ ਹਨ। ਇਹ 13 ਗੇੜਾਂ ਦੀ ਗਿਣਤੀ ਦਾ ਨਤੀਜਾ ਹੈ।

ਮਿਲੀ ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਗੁਰਮੀਤ ਸਿੰਘ ਖੁੱਡੀਆਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਪੰਜ ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ 11 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ ਸੀ। ਖੁੱਡੀਆਂ ਦੇ ਦੋ ਸਾਲਾਂ ਅੰਦਰ 11,000 ਵੋਟਾਂ ਦੀ ਲੀਡ ਨਾਲ 23,000 ਵੋਟਾਂ ਦੇ ਮਾਮੂਲੀ ਫਰਕ ਨਾਲ ਹਾਰ ਜਾਣਾ ‘ਆਪ’ ਪਾਰਟੀ ਲਈ ਵੱਡਾ ਝਟਕਾ ਹੈ। ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਕੇ ਖੁੱਡੀਆਂ ਨੂੰ ਸੂਬੇ ਦਾ ਖੇਤੀਬਾੜੀ ਮੰਤਰੀ ਬਣਾਇਆ ਗਿਆ।

Related Articles

Leave a Reply