3 ਫਰਵਰੀ 2024: ਜਿਨਸੀ ਸ਼ੋਸ਼ਣ ਦੇ ਮਾਮਲੇ ਚ ਪੰਜ ਹਾਕੀ ਖਿਡਾਰੀਆਂ ਖਿਲਾਫ ਮੀਡੀਆ ਨੂੰ ਪ੍ਰੋਵਾਈਡ ਕੀਤੇ ਅਦਾਲਤੀ ਦਸਤਾਵੇਜ਼ 2018 ਕੈਨੇਡੀਅਨ ਵਰਲਡ ਜੂਨੀਅਰ ਟੀਮ ਦੇ ਪੰਜ ਮੈਂਬਰਾਂ ਵਿਰੁੱਧ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਪੁਸ਼ਟੀ ਕਰਦੇ ਹਨ। ਲੰਡਨ, ਓਨਟਾਰੀਓ ਵਿੱਚ ਜੂਨ 2018 ਵਿੱਚ ਵਾਪਰੀ ਇੱਕ ਘਟਨਾ ਲਈ ਡਿਲਨ ਡੂਬ, ਕੈਲ ਫੁਟ, ਅਲੈਕਸ ਫੋਰਮੈਂਟਨ, ਕਾਰਟਰ ਹਾਰਟ ਅਤੇ ਮਾਈਕਲ ਮੈਕਲਾਊਡ ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਗਿਆ ਹੈ। ਜਾਣਕਾਰੀ ਮੁਤਾਬਕ ਇਸ ਮਾਮਲੇ ਵਿੱਚ ਮਾਈਕਲ ਮੈਕਲਾਉਡ ਨੂੰ ਵੀ ਅਪਰਾਧ ਲਈ ਇੱਕ ਧਿਰ ਹੋਣ ਦੇ ਵਾਧੂ ਦੋਸ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਸਤਾਵੇਜ਼ਾਂ ਦੇ ਅਨੁਸਾਰ, ਉਨ੍ਹਾਂ ਸਾਰਿਆਂ ਦੀ ਅਗਲੇ ਸੋਮਵਾਰ ਸਵੇਰੇ ਅਦਾਲਤ ਵਿੱਚ ਪੇਸ਼ ਹੋਣ ਦੀ ਉਮੀਦ ਹੈ, ਉਸੇ ਦਿਨ ਲੰਡਨ ਪੁਲਿਸ ਸਰਵਿਸ ਇੱਕ ਪ੍ਰੈਸ ਕਾਨਫਰੰਸ ਕਰੇਗੀ।
