Skip to main content

BTV BROADCASTING

ਕੀਨੀਆ ਦੀ ਰਾਜਧਾਨੀ ਨੈਰੋਬੀ ‘ਚ ਗੈਸ ਪਲਾਂਟ ‘ਚ ਧਮਾਕਾ,2 ਦੀ ਮੌਤ, 300 ਤੋਂ ਵੱਧ ਲੋਕ ਜ਼ਖਮੀ

ਕੀਨੀਆ ਦੀ ਰਾਜਧਾਨੀ ਨੈਰੋਬੀ ‘ਚ ਗੈਸ ਪਲਾਂਟ ‘ਚ ਧਮਾਕਾ,2 ਦੀ ਮੌਤ, 300 ਤੋਂ ਵੱਧ ਲੋਕ ਜ਼ਖਮੀ

3 ਫਰਵਰੀ 2024: ਕੀਨੀਆ ਦੀ ਰਾਜਧਾਨੀ ਨੈਰੋਬੀ ਵਿੱਚ ਵੀਰਵਾਰ ਦੇਰ ਰਾਤ ਇੱਕ ਗੈਸ ਪਲਾਂਟ ਵਿੱਚ ਧਮਾਕਾ ਹੋਇਆ। ਦੋ ਲੋਕਾਂ ਦੀ ਮੌਤ ਹੋ ਗਈ। 300 ਤੋਂ ਵੱਧ ਲੋਕ ਜ਼ਖਮੀ ਹਨ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਸਥਾਨਕ ਮੀਡੀਆ ਮੁਤਾਬਕ ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਪਲਾਂਟ ‘ਚ ਸਿਲੰਡਰ ‘ਚ ਗੈਸ ਭਰੀ ਜਾ ਰਹੀ ਸੀ।

ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ‘ਚ ਧਮਾਕੇ ਤੋਂ ਬਾਅਦ ਅੱਗ ਅਤੇ ਕਾਲਾ ਧੂੰਆਂ ਦਿਖਾਈ ਦੇ ਰਿਹਾ ਹੈ। ਪਲਾਂਟ ਇੱਕ ਰਿਹਾਇਸ਼ੀ ਖੇਤਰ ਵਿੱਚ ਸਥਿਤ ਸੀ, ਇਸ ਲਈ ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। ਵੀਡੀਓ ਵਿੱਚ ਪਲਾਂਟ ਦੇ ਨੇੜੇ ਰਿਹਾਇਸ਼ੀ ਇਮਾਰਤਾਂ ਦਿਖਾਈ ਦੇ ਰਹੀਆਂ ਹਨ। ਧਮਾਕੇ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ।

Related Articles

Leave a Reply