Skip to main content

BTV BROADCASTING

ਪੰਜਾਬ: ਦੇਰ ਰਾਤ ਦੋਰਾਹਾ ਨਹਿਰ ‘ਚ ਡਿੱਗੀ ਬੇਕਾਬੂ ਕਾਰ

ਪੰਜਾਬ: ਦੇਰ ਰਾਤ ਦੋਰਾਹਾ ਨਹਿਰ ‘ਚ ਡਿੱਗੀ ਬੇਕਾਬੂ ਕਾਰ

ਖੰਨਾ ਨੇੜੇ ਦੋਰਾਹਾ ਇਲਾਕੇ ਵਿੱਚ ਐਤਵਾਰ ਦੇਰ ਰਾਤ ਇੱਕ ਵਾਹਨ ਬੇਕਾਬੂ ਹੋ ਕੇ ਦੋਰਾਹਾ ਨਹਿਰ ਵਿੱਚ ਜਾ ਡਿੱਗਿਆ। ਸੂਚਨਾ ਮਿਲਣ ਤੋਂ ਬਾਅਦ ਪ੍ਰਸ਼ਾਸਨਿਕ ਟੀਮ ਮੌਕੇ ‘ਤੇ ਪਹੁੰਚੀ ਅਤੇ ਬਚਾਅ ਕਾਰਜ ਸ਼ੁਰੂ ਕੀਤਾ। ਹਨੇਰਾ ਅਤੇ ਪਾਣੀ ਦੇ ਤੇਜ਼ ਵਹਾਅ ਕਾਰਨ ਰਾਤ ਸਮੇਂ ਕਾਰ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ।

ਸੋਮਵਾਰ ਸਵੇਰੇ ਮੁੜ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਕਾਫੀ ਮਿਹਨਤ ਤੋਂ ਬਾਅਦ ਕਾਰ ਬਰਾਮਦ ਹੋਈ। ਇਸ ਤੋਂ ਇਲਾਵਾ ਨਹਿਰ ‘ਚੋਂ ਇਕ ਵਿਅਕਤੀ ਦੀ ਲਾਸ਼ ਮਿਲੀ ਹੈ। ਅਜੇ ਤੱਕ ਉਸ ਦੀ ਪਛਾਣ ਨਹੀਂ ਹੋ ਸਕੀ ਹੈ। ਮ੍ਰਿਤਕ ਦੀ ਉਮਰ 50 ਸਾਲ ਦੇ ਕਰੀਬ ਹੈ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤਾ ਹੈ।

ਨਹਿਰ ਦੇ ਨਾਲ ਨਾ ਤਾਂ ਬੈਰੀਕੇਡਿੰਗ ਅਤੇ ਨਾ ਹੀ ਲਾਈਟਾਂ।
ਦੋਰਾਹਾ ਥਾਣੇ ਦੇ ਐਸਐਚਓ ਰੋਹਿਤ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਉਹ ਰਾਤ ਨੂੰ ਹੀ ਆਪਣੀ ਟੀਮ ਨਾਲ ਮੌਕੇ ’ਤੇ ਪੁੱਜੇ। ਕ੍ਰੇਨ ਅਤੇ ਗੋਤਾਖੋਰਾਂ ਦੀ ਮਦਦ ਨਾਲ ਕਾਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ ਪਰ ਰਾਤ ਹੋਣ ਕਾਰਨ ਕੁਝ ਪਤਾ ਨਹੀਂ ਲੱਗ ਸਕਿਆ। ਜਦੋਂ ਸਵੇਰੇ ਮੁੜ ਕਾਰ ਨੂੰ ਲੱਭਣ ਦੀ ਕਾਰਵਾਈ ਸ਼ੁਰੂ ਕੀਤੀ ਗਈ ਤਾਂ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ।

Related Articles

Leave a Reply