Skip to main content

BTV BROADCASTING

ਪੰਚਕੂਲਾ ‘ਚ ਸਕੂਲੀ ਬੱਸ ਪਹਾੜੀ ਤੋਂ ਹੇਠਾਂ ਡਿੱਗ

ਪੰਚਕੂਲਾ ‘ਚ ਸਕੂਲੀ ਬੱਸ ਪਹਾੜੀ ਤੋਂ ਹੇਠਾਂ ਡਿੱਗ

19 ਅਕਤੂਬਰ 2024: ਪੰਚਕੂਲਾ ਤੋਂ ਹਾਦਸੇ ਦੀ ਘਟਨਾ ਸਾਹਮਣੇ ਆ ਰਹੀ ਹੈ, ਜਿਥੇ ਦੱਸਿਆ ਜਾ ਰਿਹਾ ਹੈ ਕਿ ਸਕੂਲੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ, ਦੱਸ ਦੇਈਏ ਕਿ ਇਹ ਹਾਦਸਾ ਮੋਰਨੀ ਦੇ ਟਿਕਰਤਾਲ ਦੇ ਕੋਲ ਵਾਪਰਿਆ ਹੈ, ਸਕੂਲ ਬੱਸ ਪਹਾੜੀ ਤੋਂ ਹੇਠਾਂ ਡਿੱਗ ਗਈ ਹੈ, ਹਾਦਸੇ ਦੇ ਵਿਚ ਕਈ ਬੱਚੇ ਜਖ਼ਮੀ ਹੋ ਗਏ ਹਨ, ਜਿਹਨਾਂ ਨੂੰ ਪੰਚਕੂਲਾ ਦੇ ਸੈਕਟਰ 6 ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ, ਬੱਚਿਆਂ ਦਾ ਇਲਾਜ਼ ਜਾਰੀ ਹੈ|

ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਇਹ ਸਕੂਲ ਬੱਸ ਪੰਜਾਬ ਦੇ ਮਲੇਰਕੋਟਲਾ ਦੇ ਨਿੱਜੀ ਸਕੂਲ ਦੀ ਸੀ,ਜੋ ਕਿ ਘੁੰਮਣ ਦੇ ਲਈ ਗਏ ਹੋਏ ਸਨ ਜਦ ਬੱਸ ਬੱਚਿਆਂ ਨੂੰ ਲੈ ਕੇ ਵਾਪਿਸ ਆ ਰਹੀ ਸੀ ਤਾ ਬੱਸ ਹਾਦਸਾਗ੍ਰਸਤ ਹੋ ਗਈ, ਤੇ ਉਥੇ ਸੜਕ ਨਜ਼ਦੀਕ ਖੱਡ ਦੇ ਵਿਚ ਜਾ ਡਿੱਗੀ|

Related Articles

Leave a Reply