BTV Canada Official

Watch Live

ਪਾਕਿਸਤਾਨ ਸ਼ਹਿਜ਼ਾਦੇ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਬੇਤਾਬ

ਪਾਕਿਸਤਾਨ ਸ਼ਹਿਜ਼ਾਦੇ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਬੇਤਾਬ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੁਜਰਾਤ ਦੇ ਆਨੰਦ ਵਿੱਚ ਚੋਣ ਪ੍ਰਚਾਰ ਕੀਤਾ। ਇਸ ਮੁਹਿੰਮ ਦੌਰਾਨ ਉਨ੍ਹਾਂ ਨੇ ਸ਼ਾਸਤਰੀ ਮੈਦਾਨ ‘ਚ ਇਕ ਜਨ ਸਭਾ ਨੂੰ ਸੰਬੋਧਨ ਕੀਤਾ। ਰੈਲੀ ‘ਚ ਉਨ੍ਹਾਂ ਕਾਂਗਰਸ ‘ਤੇ ਤਿੱਖਾ ਨਿਸ਼ਾਨਾ ਸਾਧਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰਾ ਦੇਸ਼ ਅੱਜ ਭਰੋਸੇ ਨਾਲ ਕਹਿ ਰਿਹਾ ਹੈ, ਇਕ ਵਾਰ ਫਿਰ ਮੋਦੀ ਸਰਕਾਰ। ਉਨ੍ਹਾਂ ਭਾਜਪਾ ਦੇ 10 ਸਾਲਾਂ ਦੇ ਕਾਰਜਕਾਲ ਦੀ ਤੁਲਨਾ ਕਾਂਗਰਸ ਦੇ 60 ਸਾਲਾਂ ਦੇ ਕਾਰਜਕਾਲ ਨਾਲ ਕੀਤੀ ਹੈ। ਰੈਲੀ ਨੂੰ ਸੰਬੋਧਨ ਕਰਦੇ ਹੋਏ ਪੀਐਮ ਮੋਦੀ ਨੇ ਕਾਂਗਰਸ ਦੇ ਕਾਰਜਕਾਲ ਨੂੰ ਸ਼ਾਸਨਕਾਲ ਦੱਸਿਆ। ਰੈਲੀ ਨੂੰ ਸੰਬੋਧਨ ਕਰਦੇ ਹੋਏ ਪੀਐਮ ਮੋਦੀ ਨੇ ਕਾਂਗਰਸ ਨੂੰ ਪਾਕਿਸਤਾਨ ਦੀ ਫੈਨ ਦੱਸਿਆ। ਕਾਂਗਰਸ ਸਾਂਸਦ ਰਾਹੁਲ ਗਾਂਧੀ ‘ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਪਾਕਿਸਤਾਨ ਸ਼ਹਿਜ਼ਾਦੇ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਬੇਤਾਬ ਹੈ।

ਕਾਂਗਰਸ ਨੇ ਵੱਖ-ਵੱਖ ਮੁੱਦਿਆਂ ‘ਤੇ ਘੇਰਿਆ
ਆਨੰਦ ‘ਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਪੀਐੱਮ ਮੋਦੀ ਨੇ ਕਾਂਗਰਸ ਦੇ ਮੁੱਦਿਆਂ ‘ਤੇ ਧਿਆਨ ਕੇਂਦਰਿਤ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਨੇ 60 ਸਾਲਾਂ ਤੋਂ ਕਾਂਗਰਸ ਦਾ ਰਾਜ ਦੇਖਿਆ ਹੈ। ਹੁਣ ਦੇਸ਼ ਨੇ ਭਾਜਪਾ ਦੀ ਸੇਵਾ ਕਾਲ ਦੇ 10 ਸਾਲ ਵੀ ਵੇਖ ਲਏ ਹਨ। ਉਹ ਰਾਜ ਕਾਲ ਸੀ, ਇਹ ਸੇਵਾ ਦਾ ਦੌਰ ਹੈ। ਕਾਂਗਰਸ ਦੇ 60 ਸਾਲਾਂ ਦੇ ਸ਼ਾਸਨ ਵਿੱਚ ਲਗਭਗ 60 ਫੀਸਦੀ ਪੇਂਡੂ ਆਬਾਦੀ ਕੋਲ ਪਖਾਨੇ ਨਹੀਂ ਸਨ। 10 ਸਾਲਾਂ ‘ਚ ਭਾਜਪਾ ਸਰਕਾਰ ਨੇ 100 ਫੀਸਦੀ ਪਖਾਨੇ ਬਣਾਏ। 60 ਸਾਲਾਂ ਵਿੱਚ ਕਾਂਗਰਸ ਦੇਸ਼ ਦੇ ਸਿਰਫ਼ 3 ਕਰੋੜ ਪੇਂਡੂ ਘਰਾਂ ਯਾਨੀ 20 ਫ਼ੀਸਦੀ ਤੋਂ ਵੀ ਘੱਟ ਘਰਾਂ ਨੂੰ ਟੂਟੀ ਦੇ ਪਾਣੀ ਦੀ ਸਹੂਲਤ ਪ੍ਰਦਾਨ ਕਰ ਸਕੀ। ਸਿਰਫ਼ 10 ਸਾਲਾਂ ਵਿੱਚ ਟੂਟੀ ਵਾਲੇ ਪਾਣੀ ਦੀ ਸਪਲਾਈ ਵਾਲੇ ਘਰਾਂ ਦੀ ਗਿਣਤੀ 14 ਕਰੋੜ ਤੱਕ ਪਹੁੰਚ ਗਈ ਹੈ, ਯਾਨੀ 75 ਫ਼ੀਸਦੀ ਘਰਾਂ ਵਿੱਚ ਟੂਟੀ ਵਾਲੇ ਪਾਣੀ ਦੀ ਸਪਲਾਈ ਹੈ।

Related Articles

Leave a Reply