Skip to main content

BTV BROADCASTING

ਪਠਾਨਕੋਟ: ਪਠਾਨਕੋਟ ਵਿੱਚ ਆਰਮੀ ਸਟੇਸ਼ਨ ਨੇੜੇ ਨਹਿਰ ਕਿਨਾਰੇ ਧਮਾਕਾ

ਪਠਾਨਕੋਟ: ਪਠਾਨਕੋਟ ਵਿੱਚ ਆਰਮੀ ਸਟੇਸ਼ਨ ਨੇੜੇ ਨਹਿਰ ਕਿਨਾਰੇ ਧਮਾਕਾ

25ਅਪ੍ਰੈਲ 2024: ਪਠਾਨਕੋਟ ਦੇ ਆਰਮੀ ਸਟੇਸ਼ਨ ਨੇੜੇ ਨਹਿਰ ਦੇ ਕੰਢੇ ਵੀਰਵਾਰ ਸਵੇਰੇ ਧਮਾਕਾ ਹੋਇਆ। ਇਸ ਧਮਾਕੇ ਦੀ ਆਵਾਜ਼ ਦੋ ਕਿਲੋਮੀਟਰ ਤੱਕ ਸੁਣਾਈ ਦਿੱਤੀ, ਜਿਸ ਨਾਲ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਸੂਚਨਾ ਮਿਲਦੇ ਹੀ ਡੀਐਸਪੀ ਸਿਟੀ ਸੁਮੇਰ ਸਿੰਘ ਮਾਨ ਭਾਰੀ ਪੁਲੀਸ ਫੋਰਸ ਨਾਲ ਮੌਕੇ ’ਤੇ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਮੌਕੇ ਤੋਂ ਕਿਸੇ ਚੀਜ਼ ਦੇ ਟੁਕੜੇ ਵੀ ਮਿਲੇ ਹਨ।

ਜਿਸ ਥਾਂ ‘ਤੇ ਧਮਾਕਾ ਹੋਇਆ, ਉਹ ਆਰਮੀ ਸਟੇਸ਼ਨ ਤੋਂ ਕਰੀਬ 30 ਮੀਟਰ ਦੂਰ ਹੈ। ਇੱਥੇ ਸਟਰੀਟ ਵੈਂਡਰ ਬੈਠਦੇ ਹਨ। ਆਸ-ਪਾਸ ਦੇ ਲੋਕਾਂ ਮੁਤਾਬਕ ਇਹ ਆਵਾਜ਼ ਬੰਬ ਧਮਾਕੇ ਵਰਗੀ ਸੀ।

Related Articles

Leave a Reply