ਬਰਨਾਲਾ ਸੀਟ ‘ਤੇ ਹੁਣ ਤੱਕ ਦੀ ਸਭ ਤੋਂ ਘੱਟ ਵੋਟਿੰਗਦੁਪਹਿਰ 3 ਵਜੇ ਤੱਕ ਪੰਜਾਬ ਦੀਆਂ ਚਾਰੇ ਸੀਟਾਂ ‘ਤੇ 49.61 ਫੀਸਦੀ ਵੋਟਿੰਗ ਹੋਈ। ਸਭ ਤੋਂ ਵੱਧ ਵੋਟਿੰਗ ਗਿੱਦੜਬਾਹਾ ਸੀਟ ‘ਤੇ ਹੋਈ। ਦੁਪਹਿਰ 3 ਵਜੇ ਤੱਕ ਇੱਥੇ 65.08 ਫੀਸਦੀ ਵੋਟਿੰਗ ਹੋਈ। ਡੇਰਾ ਬਾਬਾ ਨਾਨਕ ਸੀਟ ‘ਤੇ 52.3 ਫੀਸਦੀ ਵੋਟਿੰਗ ਹੋਈ ਹੈ। ਇਸ ਦੇ ਨਾਲ ਹੀ ਚੱਬੇਵਾਲ ਸੀਟ ‘ਤੇ 40.25 ਫੀਸਦੀ ਵੋਟਿੰਗ ਹੋਈ। ਡੇਰਾ ਬਾਬਾ ਨਾਨਕ ਦੇ ਮੁਕਾਬਲੇ ਚੱਬੇਵਾਲ ਸੀਟ ‘ਤੇ ਵੋਟਿੰਗ 12 ਫੀਸਦੀ ਘੱਟ ਹੋਈ ਹੈ। ਜਦੋਂਕਿ ਚਾਰ ਸੀਟਾਂ ਵਿੱਚੋਂ ਬਰਨਾਲਾ ਸੀਟ ’ਤੇ ਸਭ ਤੋਂ ਘੱਟ ਵੋਟਿੰਗ ਹੋਈ ਹੈ। ਬਰਨਾਲਾ ਸੀਟ ‘ਤੇ ਦੁਪਹਿਰ 3 ਵਜੇ ਤੱਕ 40 ਫੀਸਦੀ ਵੋਟਿੰਗ ਹੋ ਚੁੱਕੀ ਹੈ। ਇਸ ਦੇ ਬਾਵਜੂਦ ਵੋਟਰ ਆਪਣੀ ਵੋਟ ਪਾਉਣ ਲਈ ਪੋਲਿੰਗ ਬੂਥਾਂ ਦੇ ਬਾਹਰ ਲਾਈਨਾਂ ਵਿੱਚ ਖੜ੍ਹੇ ਹਨ। ਵੋਟਿੰਗ ਪ੍ਰਕਿਰਿਆ ਸ਼ਾਮ 6 ਵਜੇ ਤੱਕ ਜਾਰੀ ਰਹੇਗੀ।