Skip to main content

BTV BROADCASTING

ਜਲਾਲਾਬਾਦ ਚ ਵਾਪਰੀ ਮੰਦਭਾਗੀ ਘਟਨਾ, ਲਾਵਾਂ ਤੋਂ ਬਾਅਦ ਲਾੜੀ ਦੀ ਹੋਈ ਮੌਤ

ਜਲਾਲਾਬਾਦ ਚ ਵਾਪਰੀ ਮੰਦਭਾਗੀ ਘਟਨਾ, ਲਾਵਾਂ ਤੋਂ ਬਾਅਦ ਲਾੜੀ ਦੀ ਹੋਈ ਮੌਤ

ਜਲਾਲਾਬਾਦ ਹਲਕੇ ਦੇ ਪਿੰਡ ਸੁਆਵਾਲਾ ਵਿਚ ਇਕ ਲਾੜੀ ਦੀ ਵਿਆਹ ਤੋਂ ਤੁਰਤ ਬਾਅਦ ਮੌਤ ਹੋ ਗਈ ਹੈ। 23 ਸਾਲਾ ਨੀਲਮ ਰਾਣੀ ਦਾ ਵਿਆਹ ਸੀ, ਬਰਾਤ ਪਹੁੰਚੀ, ਪਰ ਲਾਵਾਂ ਤੋਂ ਤੁਰਤ ਬਾਅਦ ਲੜਕੀ ਨੇ ਘਬਰਾਹਟ ਹੋਣ ਦੀ ਸ਼ਿਕਾਇਤ ਕੀਤੀ।

ਇਸ ਪਿੱਛੋਂ ਡਾਕਟਰ ਬੁਲਾਇਆ ਗਿਆ। ਸਿਹਤ ਵਿਚ ਕੁਝ ਸੁਧਾਰ ਹੋਇਆ। ਇਸ ਤੋਂ ਬਾਅਦ ਸਟੇਜ ਉਤੇ ਸ਼ਗਨ ਲਈ ਲਜਾਇਆ ਗਿਆ, ਜਿੱਥੇ ਸਟੇਜ ਉਤੇ ਲੱਗੇ ਸੋਫੇ ਉਤੇ ਬੈਠਦੇ ਸਾਰ ਹੀ ਲੜਕੀ ਦੀ ਮੌਤ ਹੋ ਗਈ।

Related Articles

Leave a Reply