ਸ਼ਾਮ ਕਰੀਬ 6 ਵਜੇ ਚੰਡੀਗੜ੍ਹ ਸੈਕਟਰ-10 ਦੇ ਇਕ ਘਰ ਵਿਚ ਕੁਝ ਵਿਅਕਤੀਆਂ ਨੇ ਹੈਂਡ ਗ੍ਰਨੇਡ ਬੰਬ ਸੁੱਟਿਆ। ਧਮਾਕੇ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਵੱਡੀ ਗਿਣਤੀ ‘ਚ ਪੁਲਿਸ ਫੋਰਸ ਮੌਕੇ ‘ਤੇ ਪਹੁੰਚ ਗਈ। ਡੀਜੀਪੀ ਸੁਰਿੰਦਰ ਯਾਦਵ, ਆਈਜੀ ਰਾਜਕੁਮਾਰ, ਐਸਪੀ ਕੰਵਰਦੀਪ ਕੌਰ, ਐਸਪੀ ਮ੍ਰਿਦੁਲ ਅਤੇ ਡੀਐਸਪੀ ਗੁਰਮੁੱਖ ਸਮੇਤ ਨੇੜਲੇ ਥਾਣਿਆਂ ਦੀ ਪੁਲਿਸ ਮੌਕੇ ’ਤੇ ਪਹੁੰਚ ਗਈ ਹੈ।