27 ਮਾਰਚ 2024: ਦਿੱਲੀ ‘ਚ ਕ੍ਰਾਈਮ ਬ੍ਰਾਂਚ ਦਾ ਅਧਿਕਾਰੀ ਦੱਸ ਕੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਵਿਅਕਤੀ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਇਹ ਵਿਅਕਤੀ ਲੋਕਾਂ ਨੂੰ ਦੱਸਦਾ ਸੀ ਕਿ ਉਹ ਦਿੱਲੀ ਦੀ ਅਦਾਲਤ ‘ਚ ਹੋਈ ਨਿਲਾਮੀ ‘ਚੋਂ ਬਹੁਤ ਸਸਤੇ ਭਾਅ ‘ਤੇ ਉਨ੍ਹਾਂ ਲਈ ਕਾਰਾਂ ਅਤੇ ਮੋਬਾਈਲ ਫ਼ੋਨ ਲੈ ਸਕਦਾ ਹੈ। ਇਸ ਤੋਂ ਬਾਅਦ ਉਹ ਕਚਹਿਰੀ ਵਿੱਚ ਲੋਕਾਂ ਤੋਂ ਪੈਸੇ ਲੈ ਕੇ ਫਰਾਰ ਹੋ ਜਾਂਦਾ ਸੀ। ਵਿਅਕਤੀ ਦੀ ਪਛਾਣ ਅਯੂਬ ਖਾਨ ਵਜੋਂ ਹੋਈ ਹੈ।
