Skip to main content

BTV BROADCASTING

ਜੰਮੂ-ਕਸ਼ਮੀਰ ਦੇ ਪੁੰਛ ‘ਚ ਗੁਰਦੁਆਰੇ ਦੇ ਬਾਹਰ ਧਮਾਕਾ, ਕੋਈ ਜ਼ਖਮੀ ਨਹੀਂ ਹੋਇਆ

ਜੰਮੂ-ਕਸ਼ਮੀਰ ਦੇ ਪੁੰਛ ‘ਚ ਗੁਰਦੁਆਰੇ ਦੇ ਬਾਹਰ ਧਮਾਕਾ, ਕੋਈ ਜ਼ਖਮੀ ਨਹੀਂ ਹੋਇਆ

27 ਮਾਰਚ 2024: ਜੰਮੂ-ਕਸ਼ਮੀਰ ਦੇ ਪੁੰਛ ‘ਚ ਮੰਗਲਵਾਰ ਰਾਤ ਨੂੰ ਗੁਰਦੁਆਰਾ ਮਹੰਤ ਸਾਬ ਦੇ ਬਾਹਰ ਧਮਾਕਾ ਹੋਇਆ। ਮੀਡੀਆ ਰਿਪੋਰਟਾਂ ਮੁਤਾਬਕ ਧਮਾਕਾ ਰਾਤ 11:15 ਵਜੇ ਹੋਇਆ। ਇਸ ‘ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਗੁਰਦੁਆਰੇ ਦੇ ਬਾਹਰ ਦੀ ਕੰਧ ਨੂੰ ਨੁਕਸਾਨ ਪਹੁੰਚਿਆ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਧਮਾਕੇ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਫੌਜ ਦੇ ਜਵਾਨਾਂ ਨੇ ਇਲਾਕੇ ਨੂੰ ਘੇਰ ਲਿਆ। ਫੋਰੈਂਸਿਕ ਮਾਹਿਰਾਂ ਦੀ ਟੀਮ ਵੀ ਘਟਨਾ ਵਾਲੀ ਥਾਂ ‘ਤੇ ਪਹੁੰਚ ਗਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਧਮਾਕਾ ਕਿਸ ਨੇ ਅਤੇ ਕਿਵੇਂ ਕੀਤਾ।

Related Articles

Leave a Reply