Skip to main content

BTV BROADCASTING

ਕੈਨੇਡਾ ਦੀਆਂ ਚੋਣਾਂ ‘ਚ ਭਾਰਤ ਨੇ ਨਹੀਂ ਕੀਤਾ ਦਖਲ, ਜਾਂਚ ਏਜੰਸੀ ਨੇ ਕੀਤੀ ਪੁਸ਼ਟੀ

ਕੈਨੇਡਾ ਦੀਆਂ ਚੋਣਾਂ ‘ਚ ਭਾਰਤ ਨੇ ਨਹੀਂ ਕੀਤਾ ਦਖਲ, ਜਾਂਚ ਏਜੰਸੀ ਨੇ ਕੀਤੀ ਪੁਸ਼ਟੀ

12 ਅਪ੍ਰੈਲ 2024: ਕੈਨੇਡਾ ਨਾਲ ਤਣਾਅ ਦਰਮਿਆਨ ਇਸ ਗੱਲ ਦੀ ਪੁਸ਼ਟੀ ਹੋ ​​ਗਈ ਹੈ ਕਿ ਭਾਰਤ ਨੇ ਕੈਨੇਡਾ ਦੀਆਂ ਚੋਣਾਂ ਵਿੱਚ ਦਖਲ ਨਹੀਂ ਦਿੱਤਾ। ਕੈਨੇਡਾ ਦੀ ਅਧਿਕਾਰਤ ਜਾਂਚ ਰਿਪੋਰਟ ਮੁਤਾਬਕ ਕੈਨੇਡਾ ਵਿਚ 2021 ਦੀਆਂ ਚੋਣਾਂ ਦੀ ਨਿਗਰਾਨੀ ਕਰ ਰਹੇ ਸੀਨੀਅਰ ਅਧਿਕਾਰੀਆਂ ਨੂੰ ਕਿਸੇ ਵੀ ਤਰ੍ਹਾਂ ਨਾਲ ਭਾਰਤ ਦੀ ਦਖਲਅੰਦਾਜ਼ੀ ਜਾਂ ਪ੍ਰਭਾਵ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ।

ਹਾਲਾਂਕਿ ਕੈਨੇਡੀਅਨ ਖੁਫੀਆ ਏਜੰਸੀ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੇਸ਼ ਦੀਆਂ ਪਿਛਲੀਆਂ ਦੋ ਚੋਣਾਂ ‘ਚ ਚੀਨ ਨੇ ਦਖਲਅੰਦਾਜ਼ੀ ਕੀਤੀ ਸੀ। ਦਰਅਸਲ, ਪਿਛਲੇ ਸਾਲ ਸਤੰਬਰ ਵਿੱਚ ਜਾਰੀ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਕੈਨੇਡਾ ਵਿੱਚ 2019 ਅਤੇ 2021 ਵਿੱਚ ਹੋਈਆਂ ਦੋ ਸੰਘੀ ਚੋਣਾਂ ਵਿੱਚ ਚੀਨ ਨੇ ਦਖਲਅੰਦਾਜ਼ੀ ਕੀਤੀ ਸੀ।

ਇਸ ਨਾਲ ਜਸਟਿਨ ਟਰੂਡੋ ਦੀ ਜਿੱਤ ਹੋਈ। ਚੀਨ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰ ਦਿੱਤਾ ਸੀ। ਇਸ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾਵਾਂ ਦੇ ਦਬਾਅ ਹੇਠ ਪੀਐਮ ਟਰੂਡੋ ਨੇ ਮਾਮਲੇ ਦੀ ਜਾਂਚ ਲਈ ਕਮਿਸ਼ਨ ਦਾ ਗਠਨ ਕੀਤਾ ਸੀ। ਟਰੂਡੋ ਅੱਜ ਖੁਦ ਇਸ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਹੋਣਗੇ।

Related Articles

Leave a Reply