ਐਲਬਰਟਾ ਸਰਕਾਰ ਨੇ ਫੁੱਲ-ਟਾਈਮ ਅਤੇ ਪਾਰਟ-ਟਾਈਮ ਡੇਕੇਅਰ ਸੇਵਾਵਾਂ ਲਈ ਫਲੈਟ ਮਹੀਨਾਵਾਰੀ ਫੀਸਾਂ ਲਾਗੂ ਕਰਨ ਦਾ ਐਲਾਨ ਕੀਤਾ ਹੈ। ਇਸ ਪਾਲਸੀ ਦਾ ਮਕਸਦ ਸੂਬੇ ਵਿੱਚ ਸਥਿਰਤਾ ਪ੍ਰਦਾਨ ਕਰਨਾ ਹੈ, ਤਾਂ ਜੋ ਮਾਤਾ-ਪਿਤਾਂ ਨੂੰ ਅਸਾਨੀ ਹੋਵੇ ਅਤੇ ਸਾਰੀਆਂ ਡੇਕੇਅਰ ਦੀਆਂ ਫੀਸਾਂ ਇਕੋ ਜਿਹੀਆਂ ਹੋਣ। 1 ਅਪ੍ਰੈਲ 2025 ਤੋਂ, ਕਿੰਡਰਗਾਰਟਨ ਤੱਕ ਦੀ ਉਮਰ ਦੇ ਬੱਚਿਆਂ ਲਈ ਫੁੱਲ-ਟਾਈਮ ਡੇਕੇਅਰ ਸੇਵਾ ਦੀ ਮਹੀਨਾਵਾਰੀ ਫੀਸ $326.25 ਹੋਵੇਗੀ, ਜਿਸਦਾ ਮਤਲਬ ਹੈ ਕਿ ਦਿਨ ਪ੍ਰਤੀ $15 ਦੇ ਆਸ-ਪਾਸ ਫੀਸ ਲਾਗੂ ਕੀਤੀ ਜਾਵੇਗੀ। ਜੇਕਰ ਕੋਈ ਪਰਿਵਾਰ ਪਾਰਟ-ਟਾਈਮ ਡੇਕੇਅਰ ਸੇਵਾ ਲੈਣਾ ਚਾਹੁੰਦਾ ਹੈ, ਤਾਂ ਉਸ ਲਈ ਮਹੀਨੇ ਦੀ ਫੀਸ $230 ਹੋਵੇਗੀ।
ਕਈ ਪਰਿਵਾਰਾਂ ਨੂੰ ਉਮਰ ਜਾਂ ਸੇਵਾ ਪ੍ਰਦਾਤਾ ਦੀ ਚੋਣ ਕਰਕੇ ਵੱਧ ਫੀਸਾਂ ਭਰਨੀਆਂ ਪੈਣਦੀਆਂ ਸਨ। ਇਸ ਨਵੇਂ ਨਿਯਮ ਨਾਲ ਫੀਸ ਸੂਬੇ ਦੇ ਹਰ ਹਿੱਸੇ ਵਿੱਚ ਇਕੋ ਜਿਹੀ ਹੋਵੇਗੀ, ਜਿਸ ਨਾਲ ਪਰਿਵਾਰਾਂ ਨੂੰ ਸ਼ਹਿਰ ਜਾਂ ਪਿੰਡ ਵਿੱਚ ਰਹਿਣ ‘ਤੇ ਕੋਈ ਫਰਕ ਨਹੀਂ ਪਵੇਗਾ। ਸਰਕਾਰ ਨੇ ਇਹ ਵੀ ਐਲਾਨ ਕੀਤਾ ਹੈ ਕਿ 85 ਫੀਸਦ ਤੋਂ ਵੱਧ ਸੇਵਾ ਪ੍ਰਦਾਤਾ ਨੂੰ ਅਤਿਰਿਕਤ ਫੰਡਿੰਗ ਦਿੱਤੀ ਜਾਵੇਗੀ। ਸਰਕਾਰ ਪ੍ਰਦਾਤਾਂ ਦੀ 80% ਫੀਸ ਨੂੰ ਕਵਰ ਕਰੇਗੀ। ਇਸ ਨਾਲ, ਪ੍ਰਦਾਤਾ ਬੱਚਿਆਂ ਨੂੰ ਬਿਹਤਰ ਅਤੇ ਕੁਸ਼ਲ ਸੇਵਾਵਾਂ ਦੇ ਸਕਣਗੇ। ਇਸ ਤੋਂ ਇਲਾਵਾ, ਸਰਕਾਰ ਨੇ ਬੱਚਿਆਂ ਦੀ ਪ੍ਰੀ-ਸਕੂਲ ਫੀਸ $75 ਵਧਾਕੇ $100 ਕਰ ਦਿੱਤੀ ਹੈ।