Skip to main content

BTV BROADCASTING

ਅੰਮ੍ਰਿਤਸਰ: ਅੰਮ੍ਰਿਤਸਰ ‘ਚ ਸਟੇਸ਼ਨਰੀ ਦੀ ਦੁਕਾਨ ਤੇ ਲੱਗੀ ਭਿਆਨਕ ਅੱਗ

ਅੰਮ੍ਰਿਤਸਰ: ਅੰਮ੍ਰਿਤਸਰ ‘ਚ ਸਟੇਸ਼ਨਰੀ ਦੀ ਦੁਕਾਨ ਤੇ ਲੱਗੀ ਭਿਆਨਕ ਅੱਗ

ਅੰਮ੍ਰਿਤਸਰ ਦੇ ਗੇਟ ਖਜ਼ਾਨਾ ਦੇ ਅੰਦਰ ਇੱਕ ਸਟੇਸ਼ਨਰੀ ਦੀ ਦੁਕਾਨ ਤੇ ਭਿਆਨਕ ਅੱਗ ਲੱਗ ਗਈ ਹੈ , ਜਿਥੇ ਦੁਕਾਨ ਦੇ ਅੰਦਰ ਪਿਆ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ ਹੈ,ਫਿਲਹਾਲ ਅੱਗ ਲੱਗਣ ਦੇ ਕਾਰਨਾ ਤਾਂ ਪਤਾ ਨਹੀਂ ਚੱਲ ਸਕਿਆ ਹੈ|

ਇਸ ਮੋਕੇ ਦਮਕਲ ਵਿਭਾਗ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਸੀਂ ਆਕੇ ਦੇਖਿਆ ਪਹਿਲੋਂ ਮੁਹੱਲੇ ਵਾਲੇ ਅੱਗ ਬੁਝਾਉਣ ਦੇ ਲਈ ਲੱਗੇ ਹੋਏ ਸੀ ਫਿਰ ਸੇਵਾ ਸੰਮਤੀ ਬੜੀ ਦੀਆ ਗੱਡੀਆਂ ਵੱਲੋਂ ਵੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ| ਅਸੀਂ ਤੁਰੰਤ ਆਕੇ ਸੇਵਾ ਸੰਮਤੀ ਦੇ ਅਧਿਕਾਰੀਆ ਨਾਲ ਮਿਲ ਕੇ ਅੱਗ ਬੁਝਾਣੀ ਸ਼ੁਰੂ ਕਰ ਦਿੱਤੀ| ਸਭ ਤੋਂ ਸਾਡੀ ਪਹਿਲਾਂ ਪ੍ਰਓਰਟੀ ਹੁੰਦੀ ਹੈ ਕਿ ਜਿਹੜੀ ਅੱਗ ਲੱਗੀ ਹੈ ਉਹਨੂੰ ਵੀ ਆਪਾਂ ਕੰਟਰੋਲ ਕਰੀਏ ਜਿਹੜੀ ਆਸ ਪਾਸ ਦੀਆਂ ਬਿਲਡਿੰਗਾਂ ਨੂੰ ਅੱਗ ਨਾ ਪਹੁੰਚ ਸਕੇ, ਕਿਉਂਕਿ ਸੁਭਾਸ਼ ਬੁੱਕ ਡੀਪੂ ਦੇ ਅੰਦਰ ਬਹੁਤ ਜਿਆਦਾ ਕਿਤਾਬਾਂ ਵਗੈਰਾ ਸੀ ਤੇ ਸਾਡੀ ਪਰੋਟੀ ਇਹੀ ਹੁੰਦੀ ਸੀ ਵੀ ਪਹਿਲੋਂ ਬੈਕ ਸਾਈਡ ਤੇ ਫਰੰਟ ਸਾਈਡ ਨੂੰ ਕਵਰ ਕੀਤਾ ਜਾਵੇ ਤੇ ਲੈਫਟ ਸਾਈਡ ਰਾਈਟ ਸਾਈਡ ਨੂੰ ਕਵਰ ਕੀਤਾ ਜਾਵੇ ਤਾਂ ਕਿ ਜਿਹੜੀ ਅੱਗ ਹੈ ਉਹ ਨਾਲ ਦੀਆਂ ਦੁਕਾਨਾਂ ਜਾ ਘਰਾਂ ਦੇ ਨਾਲ ਪੈ ਸਕੇ ਤੇ ਅਸੀਂ ਸੇਵਾ ਸੰਮਤੀ ਦੇ ਨਾਲ ਮਿਲ ਕੇ ਅੱਗ ਨੂੰ ਪੂਰੀ ਤਰ੍ਹਾਂ ਭੁਝਾ ਦਿੱਤਾ ਗਿਆ ਹੈ ਦਮਕਲ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਮਹੱਲੇ ਦੇ ਲੋਕਾਂ ਨੇ ਕਾਫੀ ਸਹਿਯੋਗ ਦਿੱਤਾ ਜਿਸ ਦੇ ਚਲਦੇ ਜਲਦੀ ਹੀ ਅੱਗ ਤੇ ਕਾਬੂ ਪਾਇਆ ਗਿਆ ਅਗਰ ਜੇਕਰ ਮੁਹੱਲੇ ਵਾਲੇ ਸਹਿਯੋਗ ਨਾ ਦਿੰਦੇ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਸੀ

Related Articles

Leave a Reply