ਮਾਮਲਾ ਜਾਣ ਕੇ ਹੋ ਜਾਵੋਗੇ ਹੈਰਾਨ!!! ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਇੱਕ ਵੱਡੀ ਕ੍ਰੈਡਿਟ ਫਰੌਡ ਸਕੀਮ ਦੀ ਜਾਂਚ ਦੇ ਸਬੰਧ ਵਿੱਚ 12 ਲੋਕਾਂ ਨੂੰ ਸੰਯੁਕਤ 102 ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸਦਈਏ ਕਿ ਇਹਨਾਂ ਦੋਸ਼ਾਂ ਦਾ ਐਲਾਨ ਪੁਲਿਸ ਨੇ ਸੋਮਵਾਰ ਨੂੰ ਕੀਤਾ ਅਤੇ ਪ੍ਰੋਜੈਕਟ ਡੇਜਾ ਵੂ ‘ਤੇ ਇੱਕ ਅਪਡੇਟ ਪ੍ਰਦਾਨ ਕੀਤੀ, ਇੱਕ ਅਜਿਹੀ ਜਾਂਚ ਜਿਸ ਨੂੰ ਜਾਂਚਕਰਤਾਵਾਂ ਨੇ synthetic-identity fraud ਵਜੋਂ ਦਰਸਾਇਆ ਹੈ। ਵਿੱਤੀ ਅਪਰਾਧ ਯੂਨਿਟ ਦੇ ਡਿਕੈਟਟਿਵ ਡੇਵਿਡ ਕੌਫੀ ਨੇ ਕਿਹਾ ਕਿ synthetic-identity fraud ਵਿੱਤੀ ਧੋਖਾਧੜੀ ਦਾ ਇੱਕ ਰੂਪ ਹੈ ਜਿਸ ਵਿੱਚ ਕਾਲਪਨਿਕ ਨਿੱਜੀ ਜਾਣਕਾਰੀ ਦੀ ਵਰਤੋਂ ਵਿੱਤੀ ਸੰਸਥਾਵਾਂ ਅਤੇ ਹੋਰ ਕਾਰੋਬਾਰਾਂ ਵਿੱਚ ਖਾਤੇ ਖੋਲ੍ਹਣ ਲਈ ਕੀਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਨੇ ਅਕਤੂਬਰ 2022 ਵਿੱਚ ਜਾਂਚ ਸ਼ੁਰੂ ਕੀਤੀ ਜਦੋਂ ਇੱਕ ਵਿੱਤੀ ਸੰਸਥਾ ਦੁਆਰਾ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਜਿਸ ਵਿੱਚ ਕਈ ਸਿੰਥੈਟਿਕ ਖਾਤਿਆਂ ਦਾ ਪਤਾ ਲਗਾਇਆ ਗਿਆ ਸੀ। ਕੌਫੀ ਨੇ ਕਿਹਾ ਕਿ ਇਹ ਮੰਨਿਆ ਜਾਂਦਾ ਹੈ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਖਾਤੇ ਇੱਕ ਵਿਅਕਤੀ ਦੁਆਰਾ ਖੋਲ੍ਹੇ ਗਏ ਸਨ ਜੋ ਪਹਿਲਾਂ ਕੰਪਨੀ ਦੀ ਤਰਫੋਂ ਕੰਮ ਕਰਦਾ ਸੀ। ਡਿਟੈਕਟਿਵ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਕੀਮ ਦੇ ਦੋਸ਼ੀਆਂ, ਜੋ ਕਿ 2016 ਵਿੱਚ ਸ਼ੁਰੂ ਹੋਈ ਸੀ, ਉੱਤੇ ਦੋਸ਼ ਹੈ ਕਿ ਉਨ੍ਹਾਂ ਨੇ 680 ਤੋਂ ਵੱਧ ਵਿਲੱਖਣ ਸਿੰਥੈਟਿਕ ਆਈਡੇਂਟੀਟੀ ਫ੍ਰੌਡ ਬਣਾਏ ਹੋਏ ਹਨ, ਜਿਨ੍ਹਾਂ ਵਿੱਚੋਂ ਬਹੁਤਿਆਂ ਦੀ ਵਰਤੋਂ ਓਨਟਾਰੀਓ ਵਿੱਚ ਵੱਖ-ਵੱਖ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਵਿੱਚ ਸੈਂਕੜੇ ਬੈਂਕ ਖਾਤਿਆਂ ਅਤੇ ਕ੍ਰੈਡਿਟ ਖਾਤਿਆਂ ਲਈ ਅਰਜ਼ੀ ਦੇਣ ਅਤੇ ਖੋਲ੍ਹਣ ਲਈ ਕੀਤੀ ਗਈ ਸੀ। ਕੌਫੀ ਨੇ ਕਿਹਾ ਕਿ ਇਸ ਧੋਖਾਧੜੀ ਮਾਮਲੇ ਵਿੱਛ ਪੁਲਿਸ ਨੇ ਹੁਣ ਤੱਕ ਲਗਭਗ 4 ਮਿਲੀਅਨ ਡਾਲਰ ਦੇ ਨੁਕਸਾਨ ਦੀ ਪੁਸ਼ਟੀ ਕੀਤੀ ਹੈ। ਅਤੇ ਨਾਲ ਹੀ ਜਾਂਚ ਦੇ ਹਿੱਸੇ ਵਜੋਂ 20 ਸਰਚ ਵਾਰੰਟ ਵੀ ਕੱਢੇ ਗਏ ਸੀ। ਅਧਿਕਾਰੀਆਂ ਨੇ ਦੱਸਿਆ ਕਿ ਕੈਨੇਡੀਅਨ ਅਤੇ ਵਿਦੇਸ਼ੀ ਮੁਦਰਾ ਵਿੱਚ ਲਗਭਗ ਤਿੰਨ ਲੱਖ ਡਾਲਰ ਦੇ ਨਾਲ ਸੈਂਕੜੇ ਡੈਬਿਟ ਅਤੇ ਕ੍ਰੈਡਿਟ ਕਾਰਡ ਵੀ ਜ਼ਬਤ ਕੀਤੇ ਗਏ ਸਨ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਹੋਰ ਵੀ ਸ਼ੱਕੀ ਅਤੇ ਪੀੜਤ ਹਨ ਜਿਨ੍ਹਾਂ ਦੀ ਪੁਲਿਸ ਨੇ ਅਜੇ ਤੱਕ ਪਛਾਣ ਨਹੀਂ ਕੀਤੀ ਹੈ ਅਤੇ ਇਸ ਮਾਮਲੇ ਵਿੱਚ ਜਾਂਚ ਅਜੇ ਵੀ ਜਾਰੀ ਰਹੇਗੀ।