BTV Canada Official

Watch Live

Calgary ਦੇ principal ‘ਤੇ ਲੱਗੇ ਗੰਭੀਰ ਦੋਸ਼! ਹੈਰਾਨ ਅਤੇ ਪਰੇਸ਼ਾਨ ਕਰਨ ਵਾਲਾ ਮਾਮਲਾ

Calgary ਦੇ principal ‘ਤੇ ਲੱਗੇ ਗੰਭੀਰ ਦੋਸ਼! ਹੈਰਾਨ ਅਤੇ ਪਰੇਸ਼ਾਨ ਕਰਨ ਵਾਲਾ ਮਾਮਲਾ

ਕੈਲਗਰੀ ਦੇ ਇੱਕ ਐਲੀਮੇਂਟ੍ਰੀ ਸਕੂਲ ਦੇ ਪ੍ਰਿੰਸੀਪਲ ਤੇ ਹੈਰਾਨੀਜਨਕ ਅਤੇ ਗੰਭੀਰ ਦੋਸ਼ ਲਗਾਏ ਗਏ ਹਨ। ਦਰਅਸਲ ਅਧਿਕਾਰੀਆਂ ਨੇ ਇਸ ਸਕੂਲ ਦੇ ਪ੍ਰਿੰਸੀਪਲ ‘ਤੇ ਚਾਈਲਡ ਪੋਰਨੋਗ੍ਰਾਫੀ ਰੱਖਣ ਦਾ ਦੋਸ਼ ਲਗਾਇਆ ਗਿਆ ਹੈ। ਦੱਸਦਈਏ ਕਿ ਜਨਵਰੀ ਵਿੱਚ, ਅਲਬਰਟਾ ਲਾਅ ਇਨਫੋਰਸਮੈਂਟ ਰਿਸਪਾਂਸ ਟੀਮਾਂ (ALERT) ਨੂੰ RCMP ਦੇ ਨੈਸ਼ਨਲ ਚਾਈਲਡ ਐਕਸਪਲੋਇਟੇਸ਼ਨ ਕ੍ਰਾਈਮ ਸੈਂਟਰ ਦੁਆਰਾ ਸੂਚਿਤ ਕੀਤਾ ਗਿਆ ਸੀ ਜਦੋਂ ਦੋਸ਼ੀ ਨੇ ਸਕਾਈਪ ਦੀ ਵਰਤੋਂ ਕਰਦੇ ਹੋਏ ਬਾਲ ਜਿਨਸੀ ਸ਼ੋਸ਼ਣ ਸਮੱਗਰੀ ਨੂੰ ਅਪਲੋਡ ਕੀਤਾ ਸੀ। 61 ਸਾਲਾ ਦਾ ਬ੍ਰੂਸ ਕੈਂਪਬੇਲ ਜੋ ਕੀ ਸੈਕਰਡ ਹਾਰਟ ਐਲੀਮੈਂਟਰੀ ਸਕੂਲ ਵਿੱਚ ਪ੍ਰਿੰਸੀਪਲ ਵਜੋਂ ਨੌਕਰੀ ਕਰਦਾ ਸੀ, ਨੂੰ 16 ਅਪ੍ਰੈਲ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਬਾਲ ਪੋਰਨੋਗ੍ਰਾਫੀ ਰੱਖਣ ਅਤੇ ਉਸ ਤੱਕ ਪਹੁੰਚ ਕਰਨ ਦਾ ਦੋਸ਼ ਲਗਾਇਆ ਗਿਆ। ਅਲਰਟ ਦਾ ਕਹਿਣਾ ਹੈ ਕਿ ਪ੍ਰਿੰਸੀਪਲ ਦੀ ਗ੍ਰਿਫਤਾਰੀ ਤੋਂ ਬਾਅਦ ਕੈਂਪਬੇਲ ਦੇ ਘਰ ਦੀ ਤਲਾਸ਼ੀ ਲਈ ਗਈ ਅਤੇ ਕਈ ਫੋਨ ਅਤੇ ਕੰਪਿਊਟਰ ਜ਼ਬਤ ਕੀਤੇ ਗਏ। ਹਾਲਾਂਕਿ ਪ੍ਰਿੰਸੀਪਲ ਨੂੰ ਕਈ ਸ਼ਰਤਾਂ ‘ਤੇ ਹਿਰਾਸਤ ਤੋਂ ਰਿਹਾਅ ਕਰ ਦਿੱਤਾ ਗਿਆ ਹੈ ਅਤੇ 10 ਮਈ ਨੂੰ ਅਦਾਲਤ ਵਿੱਚ ਪੇਸ਼ ਹੋਣ ਦੀ ਉਮੀਦ ਹੈ। ਇਸ ਦੇ ਨਾਲ ਹੀ ALERT ਦੀ ਇੰਟਰਨੈੱਟ ਚਾਈਲਡ ਐਕਸਪਲੋਇਟੇਸ਼ਨ ਯੂਨਿਟ, ਕਿਸੇ ਵੀ ਵਿਅਕਤੀ ਨੂੰ ਕੇਸ ਬਾਰੇ ਜਾਣਕਾਰੀ ਰੱਖਣ ਲਈ ਅੱਗੇ ਆਉਣ ਅਤੇ ਪੁਲਿਸ ਨਾਲ ਗੱਲ ਕਰਨ ਲਈ ਜਾਂ ਆਪਣੇ ਸਥਾਨਕ ਅਧਿਕਾਰੀਆਂ ਨਾਲ ਸੰਪਰਕ ਕਰਨ ਲਈ ਕਹਿ ਰਹੀ ਹੈ।

Related Articles

Leave a Reply