ਟੈਕਸਾਸ ਦੇ ਗੈਲਵੈਸਟਨ ਵਿੱਚ ਇੱਕ ਬਾਰਜ ਇੱਕ ਪੁਲ ਨਾਲ ਟਕਰਾ ਗਿਆ, ਜਿਸ ਤੋਂ ਬਾਅਦ ਤੇਲ ਪਾਣੀ ਦੇ ਵਿੱਚ ਡਿੱਗ ਗਿਆ ਅਤੇ ਇਸ ਕਾਰਨ ਇੱਕ ਨੇੜਲੇ ਟਾਪੂ ਨੂੰ ਜਾਂਦੀ ਇੱਕਲੌਤੀ ਸੜਕ ਨੂੰ ਵੀ ਬੰਦ ਹੋ ਗਈ। ਦੱਸਦਈਏ ਕਿ ਬਾਰਜ ਇੱਕ ਮਾਲ ਢੋਣ ਲਈ ਇੱਕ ਫਲੈਟ-ਤਲ ਵਾਲੀ ਕਿਸ਼ਤੀ ਹੁੰਦੀ ਹੈ ਜੋ ਆਮ ਤੌਰ ‘ਤੇ ਨਹਿਰਾਂ ਅਤੇ ਨਦੀਆਂ ‘ਤੇ, ਜਾਂ ਤਾਂ ਆਪਣੀ ਸ਼ਕਤੀ ਦੇ ਅਧੀਨ ਜਾਂ ਕਿਸੇ ਹੋਰ ਦੁਆਰਾ ਖਿੱਚੀ ਜਾਂਦੀ ਹੈ। ਅਤੇ ਬੁੱਧਵਾਰ ਸਵੇਰੇ ਵਾਪਰੀ ਇਸ ਘਟਨਾ ਦੀਆਂ ਤਸਵੀਰਾਂ ਸਾਹਮਣੇ ਆਈਆਂ ਜਿਸ ਵਿੱਚ ਪੁਲ ਤੋਂ ਇੱਕ ਨੁਕਸਾਨਿਆ ਹੋਇਆ ਕਾਲਮ ਦਿਖਾਈ ਦਿੱਤਾ, ਜੋ ਅੰਸ਼ਕ ਤੌਰ ‘ਤੇ ਬਾਰਜ ‘ਤੇ ਡਿੱਗਿਆ ਹੋਇਆ ਸੀ। ਟੈਕਸਾਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਵਿੱਚ ਇੱਕ ਬੇਸ ਪੈਟਰੋਲੀਅਮ ਉਤਪਾਦ, ਇੱਕ ਕਿਸਮ ਦਾ ਪੈਟਰੋਲੀਅਮ ਤੇਲ ਸੀ। ਹਾਲਾਂਕਿ ਕਿਨ੍ਹਾਂ ਨੁਕਸਾਨ ਹੋਇ ਹੈ ਇਸ ਦਾ ਪਤਾ ਲਗਾਉਣ ਲਈ ਯੂਐਸ ਕੋਸਟ ਗਾਰਡ ਨੁਕਸਾਨ ਦੀ ਹੱਦ ਦਾ ਮੁਲਾਂਕਣ ਕਰਨ ਲਈ ਘਟਨਾ ਸਥਾਨ ‘ਤੇ ਪਹੁੰਚੇ। ਗੈਲਵੈਸਟਨ ਦੇ ਅਧਿਕਾਰੀਆਂ ਨੇ ਕਿਹਾ ਕਿ ਟੈਕਸਾਸ ਡਿਪਾਰਟਮੈਂਟ ਆਫ ਟ੍ਰਾਂਸਪੋਰਟੇਸ਼ਨ ਦੇ ਇੰਜੀਨੀਅਰ “ਸੜਕ ਦਾ ਮੁਆਇਨਾ ਕਰਨਗੇ ਅਤੇ ਇਹ ਪਤਾ ਲਗਾਉਣਗੇ ਕਿ, ਕੀ ਨੁਕਸਾਨ ਹੋਇਆ ਹੈ। ਪੁਲ ਉਦੋਂ ਤੱਕ ਬੰਦ ਰਹੇਗਾ ਜਦੋਂ ਤੱਕ ਇਸਨੂੰ ਵਰਤਣ ਲਈ ਸੁਰੱਖਿਅਤ ਨਿਰਧਾਰਤ ਨਹੀਂ ਕੀਤਾ ਜਾਂਦਾ।