BTV Canada Official

Watch Live

Hwy ‘ਤੇ ਟਰੱਕ ਤੋਂ ਡਿੱਗਿਆ ਫਰਿੱਜ, ਕਈ ਟੱਕਰਾਂ ਦਾ ਬਣਿਆ ਕਾਰਨ

Hwy ‘ਤੇ ਟਰੱਕ ਤੋਂ ਡਿੱਗਿਆ ਫਰਿੱਜ, ਕਈ ਟੱਕਰਾਂ ਦਾ ਬਣਿਆ ਕਾਰਨ


ਓਨਟੈਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਇੱਕ ਜਾਣਕਾਰੀ ਸਾਂਝੀ ਕੀਤੀ ਹੈ ਜਿਸ ਦੇ ਨਾਲ-ਨਾਲ ਅਧਿਕਾਰੀਆਂ ਨੇ ਜਨਤਾ ਤੋਂ ਮਦਦ ਦੀ ਵੀ ਮੰਗ ਕੀਤੀ ਹੈ। ਦਰਅਸਲ ਬੀਤੇ ਸਮੇਂ ਰਾਤ 9 ਵਜੇ ਦੇ ਕਰੀਬ ਵਾਨੀਏ ਨੇੜੇ ਹਾਈਵੇਅ 417 ਤੇ ਇੱਕ ਘਟਨਾ ਵਾਪਰੀ ਜਿਸ ਵਿੱਚ ਇੱਕ ਟਰੱਕ ਤੋਂ ਫਰਿੱਜ ਹੇਠਾਂ ਡਿੱਗ ਗਿਆ ਅਤੇ ਹੋਰ ਕਈ ਟੱਕਰਾਂ ਦਾ ਕਾਰਨ ਬਣ ਗਿਆ। ਹਾਲਾਂਕਿ ਇਸ ਹਾਦਸੇ ਦੌਰਾਨ ਕਿਸੇ ਵੀ ਜਾਨੀ ਨੁਕਸਾਨ ਜਾਂ ਸੱਟਾਂ ਲੱਗਣ ਤੋਂ ਬਚਾਅ ਰਿਹਾ। ਇਸ ਮਾਮਲੇ ਵਿੱਚ ਜਿਥੇ ਓਪੀਪੀ ਵਲੋਂ ਜਾਂਚ ਜਾਰੀ ਹੈ ਉਥੇ ਹੀ ਲੋਕਾਂ ਤੋਂ ਵੀ ਇਸ ਦੀ ਜਾਂਚ ਦੇ ਸਬੰਧੀ ਮਦਦ ਦੀ ਮੰਗ ਕੀਤੀ ਜਾ ਰਹੀ ਹੈ। ਜਿਸ ਲਈ ਓਪੀਪੀ ਨੇ ਕਿਹਾ ਹੈ ਕਿ ਜਾਣਕਾਰੀ ਵਾਲਾ ਕੋਈ ਵੀ ਵਿਅਕਤੀ ਉਨ੍ਹਾਂ ਨੂੰ 1-888-310-1122 ਤੇ ਕੋਲ ਕਰੇ ਅਤੇ ਇਸ ਮਾਮਲੇ ਦੇ ਸੰਦਰਭ ਵਿੱਚ E240562945 ਨੰਬਰ ਦੀ ਵਰਤੋਂ ਕੀਤੀ ਜਾਵੇ।

Related Articles

Leave a Reply