BTV Canada Official

Watch Live

Calgary: Car Dealer ‘ਤੇ ਜਿਨਸੀ ਸ਼ੋਸ਼ਣ ਅਤੇ ਛੇੜਖਾਨੀ ਦੇ ਲੱਗੇ ਦੋਸ਼

Calgary: Car Dealer ‘ਤੇ ਜਿਨਸੀ ਸ਼ੋਸ਼ਣ ਅਤੇ ਛੇੜਖਾਨੀ ਦੇ ਲੱਗੇ ਦੋਸ਼

ਕੈਲਗਰੀ ਦੇ ਇੱਕ 40 ਸਾਲਾ ਵਿਅਕਤੀ ਨੂੰ 9 ਜਿਨਸੀ ਸ਼ੋਸ਼ਣ ਅਤੇ ਛੇੜਖਾਨੀ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਸਨੇ ਕਥਿਤ ਤੌਰ ‘ਤੇ ਕਾਰਾਂ ਵੇਚਣ ਲਈ ਔਨਲਾਈਨ ਮਾਰਕੇਟਸ ਦੀ ਵਰਤੋਂ ਕੀਤੀ ਅਤੇ ਵਿਅਕਤੀਗਤ ਤੌਰ ‘ਤੇ ਕਾਰ ਦੇਖਣ ਆਏ ਪੀੜਤਾਂ ਨਾਲ ਜਿਨਸੀ ਸ਼ੋਸ਼ਣ ਅਤੇ ਛੇੜਖਾਨੀ ਕੀਤੀ। ਪੁਲਿਸ ਦੇ ਅਨੁਸਾਰ, ਪਹਿਲੀ ਘਟਨਾ 29 ਅਗਸਤ, 2023 ਨੂੰ ਵਾਪਰੀ, ਜਦੋਂ ਇੱਕ ਔਰਤ ਨੇ ਇੱਕ ਕਾਰ ਦੀ ਭਾਲ ਵਿੱਚ ਅਤੇ ਟੈਸਟ ਡਰਾਈਵ ਕਰਨ ਲਈ ਇੱਕ ਔਨਲਾਈਨ ਮਾਰਕੇਟ ਦੀ ਵਰਤੋਂ ਕੀਤੀ। ਜਿਸ ਦੇ ਲਈ ਉਹ ਵਿਅਕਤੀਗਤ ਤੌਰ ਤੇ ਇੱਕ ਕਾਰ ਲੋਟ ਚ ਇੱਕ ਆਦਮੀ ਨੂੰ ਮਿਲੀ।

ਕੈਲਗਰੀ ਪੁਲਿਸ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਕਿ”ਇੰਟਰੈਕਸ਼ਨ ਦੌਰਾਨ, ਆਦਮੀ ਨੇ ਔਰਤ ਵੱਲ ਕਈ ਅਣਚਾਹੇ ਜਿਨਸੀ ਇਸ਼ਾਰੇ ਕੀਤੇ ਜਿਸ ਨੂੰ ਔਰਤ ਨੇ ਸਾਫ ਇਨਕਾਰ ਕਰ ਦਿੱਤਾ ਸੀ ਅਤੇ ਇੱਕ ਘੰਟੇ ਬਾਅਦ ਜਦੋਂ ਔਰਤ ਨੇ ਕਾਰ ਖਰੀਦ ਲਈ ਅਤੇ ਉਸ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਕਾਰ ਓਪਰੇਟ ਨਹੀਂ ਹੋਈ। ਅਤੇ ਅਗਲੇ ਦਿਨ ਜਦੋਂ ਔਰਤ ਰਿਫੰਡ ਮੰਗਣ ਲਈ ਵਾਪਸ ਉਸ ਲੋਟ ਵਿੱਚ ਗਈ ਤਾਂ ਕਥਿਤ ਵਿਅਕਤੀ ਨੇ ਔਰਤ ਨਾਲ ਜਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਕਿਹਾ ਕਿ ਇੱਕ ਹੋਰ ਔਰਤ ਵਲੋਂ ਵੀ ਇਹੀ ਕੰਮਪਲੇਨ ਦਰਜ ਕਰਵਾਈ ਗਈ ਹੈ ਜਿਸ ਦੇ ਚਲਦੇ ਪੁਲਿਸ ਨੇ 40 ਸਾਲਾ ਕੈਲਗਰੀ ਨਿਵਾਸੀ ਜਿਸ ਨੂੰ ਸੈਮ ਅਤੇ ਮਾਈਕਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਜਿਨਸੀ ਸ਼ੋਸ਼ਣ ਦੇ ਦੋ ਅਪਰਾਧ ਅਤੇ ਹੋਰ ਮਾਮਲਿਆਂ ਚ ਛੇ ਦੋਸ਼ ਦਰਜ ਕੀਤੇ ਹਨ। ਪੁਲਿਸ ਮੁਤਾਬਕ ਕਥਿਤ ਵਿਅਕਤੀ ਨੂੰ 10 ਅਪ੍ਰੈਲ ਨੂੰ ਅਦਾਲਤ ਚ ਪੇਸ਼ ਕੀਤਾ ਜਾਵੇਗਾ।

Related Articles

Leave a Reply