BTV Canada Official

Watch Live

CAA ਤਹਿਤ 13 ਪਾਕਿਸਤਾਨੀ ਸ਼ਰਨਾਰਥੀਆਂ ਨੂੰ ਮਿਲੀ ਭਾਰਤੀ ਨਾਗਰਿਕਤਾ

CAA ਤਹਿਤ 13 ਪਾਕਿਸਤਾਨੀ ਸ਼ਰਨਾਰਥੀਆਂ ਨੂੰ ਮਿਲੀ ਭਾਰਤੀ ਨਾਗਰਿਕਤਾ

15 ਮਾਰਚ 2024: ਗੁਜਰਾਤ ਵਿੱਚ ਮੋਦੀ ਸਰਕਾਰ ਦੇ ਫੈਸਲੇ ਦਾ ਅਸਰ ਨਜ਼ਰ ਆਉਣ ਲੱਗਿਆ ਹੈ। ਗੁਜਰਾਤ ਦੇ ਮੋਰਬੀ ਵਿੱਚ ਰਹਿ ਰਹੇ 13 ਪਾਕਿਸਤਾਨੀਆਂ ਨੂੰ ਭਾਰਤੀ ਨਾਗਰਿਕਤਾ ਦਿੱਤੀ ਗਈ। ਇਹ ਉਹ ਲੋਕ ਹਨ ਜੋ ਕਈ ਸਾਲ ਪਹਿਲਾਂ ਪਾਕਿਸਤਾਨ ਤੋਂ ਭਾਰਤ ਆਏ ਸਨ ਅਤੇ ਉਥੇ ਰਹਿਣ ਲੱਗ ਪਏ ਸਨ।

ਜ਼ਿਕਰਯੋਗ ਹੈ ਕਿ ਉਥੇ ਦੇ ਕਲੈਕਟਰ ਕੇ ਬੀ ਜ਼ਾਵੇਰੀ ਅਤੇ ਵਿਧਾਇਕ ਕਾਂਤੀਕਾਰੀ ਅਮ੍ਰਿਤੀਆ ਦੀ ਮੌਜੂਦਗੀ ਵਿੱਚ ਪਾਕਿਸਤਾਨੀ ਸ਼ਰਨਾਰਥੀਆਂ ਨੂੰ ਭਾਰਤੀ ਨਾਗਰਿਕਤਾ ਦੇ ਸਰਟੀਫਿਕੇਟ ਦਿੱਤੇ ਗਏ।

ਨਾਗਰਿਕਤਾ (ਸੋਧ) ਐਕਟ 2019 CAA ਨੂੰ ਲਾਗੂ ਕਰਨ ਲਈ ਨੋਟੀਫਾਈ ਕਰਨ ਦੇ ਕੇਂਦਰ ਸਰਕਾਰ ਦੇ ਫੈਸਲੇ ਤੋਂ ਖੁਸ਼, ਨਾਗਪੁਰ ਵਿੱਚ ਰਹਿੰਦੇ ਲਗਭਗ ਦੋ ਹਜ਼ਾਰ ਪਾਕਿਸਤਾਨੀ ਹਿੰਦੂ ਭਾਰਤੀ ਨਾਗਰਿਕਤਾ ਹਾਸਲ ਕਰਨ ਦੀ ਤਿਆਰੀ ਕਰ ਰਹੇ ਹਨ। ਪਾਕਿਸਤਾਨ ਤੋਂ ਆਏ ਇਹ ਪ੍ਰਵਾਸੀ ਹਿੰਦੂ ਆਨਲਾਈਨ ਅਰਜ਼ੀਆਂ ਭਰਨ ਦੀ ਪ੍ਰਕਿਰਿਆ ਦਾ ਪਤਾ ਲਗਾ ਰਹੇ ਹਨ, ਜਿਸ ਦੀ ਮਦਦ ਨਾਲ ਉਹ ਵੀਜ਼ਾ ਵਧਾਉਣ ਅਤੇ ਹੋਰ ਕਾਗਜ਼ੀ ਕਾਰਵਾਈ ਦੀ ਪ੍ਰੇਸ਼ਾਨੀ ਤੋਂ ਬਿਨਾਂ ਭਾਰਤ ਵਿੱਚ ਰਹਿ ਸਕਣਗੇ।

ਇਸ ਤੋਂ ਇਲਾਵਾ ਹਾਲ ਹੀ ਦੇ ਸਾਲਾਂ ਵਿੱਚ ਭਾਰਤ ਆਏ ਉਨ੍ਹਾਂ ਦੇ ਕੁਝ ਰਿਸ਼ਤੇਵਾਰ ਵੀ ਨਾਗਰਿਕਤਾ ਪ੍ਰਾਪਤ ਕਰਨ ਲਈ ‘ਕਟ-ਆਫ਼’ ਮਿਤੀ ਵਿੱਚ ਢਿੱਲ ਦੀ ਮੰਗ ਕਰ ਰਹੇ ਹਨ। 31 ਦਸੰਬਰ 2‘014 ਤੋਂ ਪਹਿਲਾਂ ਪਾਕਿਸਤਾਨ ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ਤੋਂ ਭਾਰਤ ਆਏ ਗੈਰ ਦਸਤਾਵੇਜ਼ ਰਹਿਤ ਗੈਰ ਮੁਸਲਿਮ ਪ੍ਰਵਾਸੀਆਂ ਨੂੰ ਫਾਸਟ ਟ੍ਰੈਕ ਨਾਗਰਿਕਤਾ ਪ੍ਰਦਾਨ ਕਰਨ ਲਈ ਸੰਸਦ ਦੁਆਰਾ ਕਾਨੂੰਨ ਪਾਸ ਕਰਨ ਤੋਂ ਚਾਰ ਸਾਅ ਬਾਅਦ ਕੇਂਦਰ ਨੇ ਸੋਮਵਾਰ ਨੂੰ ਸੀਏਏ ਦੀ ਮੰਗ ਕੀਤੀ ਅਤੇ ਇਸ ਦੇ ਨਿਯਮਾਂ ਵਿੱਚ ਸੋਧ ਕੀਤੀ।

Related Articles

Leave a Reply