ਵੈਸਟਜੈੱਟ ਅਤੇ ਏਅਰ ਕੈਨੇਡਾ ਨੇ Check-in baggage ਦੀਆਂ ਫੀਸਾਂ ਵਧਾ ਦਿੱਤੀਆਂ ਹਨ। ਉਹਨਾਂ ਲਈ ਜਿਨ੍ਹਾਂ ਨੇ ਕੈਨੇਡਾ ਦੇ ਅੰਦਰ ਜਾਂ ਅਮਰੀਕਾ, ਕਰੇਬੀਅਨ, ਮੈਕਸੀਕੋ ਜਾਂ ਮੱਧ ਅਮਰੀਕਾ ਦੀ ਯਾਤਰਾ ਲਈ 28 ਫਰਵਰੀ ਨੂੰ ਜਾਂ ਇਸ ਤੋਂ ਬਾਅਦ ਏਅਰ ਕੈਨੇਡਾ ਨਾਲ ਇੱਕ economy ਬੇਸਿਕ ਜਾਂ ਸਟੈਂਡਰਡ ਕਿਰਾਇਆ ਖਰੀਦਿਆ ਹੈ, ਉਹਨਾਂ ਲਈ ਪਹਿਲੇ ਬੈਗ ਲਈ ਫ਼ੀਸ $30 ਤੋਂ $35 ਤੱਕ ਵਧ ਗਈ ਹੈ। ਅਤੇ ਇੱਕ ਦੂਜੇ ਬੈਗ ਲਈ ਇਹ ਫੀਸ ਪੰਜਾਹ ਡਾਲਰ ਕਰ ਦਿੱਤੀ ਗਈ ਹੈ। ਅਤੇ 15 ਫਰਵਰੀ ਨੂੰ ਜਾਂ ਇਸ ਤੋਂ ਬਾਅਦ ਖਰੀਦੀਆਂ ਗਈਆਂ ਵੈਸਟਜੈੱਟ ਟਿਕਟਾਂ ਲਈ, ਪਹਿਲੇ ਅਤੇ ਦੂਜੇ ਚੈੱਕ ਕੀਤੇ ਬੈਗ ਲਈ ਵੀ ਫ਼ੀਸ $5 ਵਧ ਗਈ ਹੈ, ਪਹਿਲੇ ਬੈਗ ਦੇ ਮੂਲ ਕਿਰਾਏ ਲਈ ਹਵਾਈ ਅੱਡੇ ਦੇ ਚੈੱਕ-ਇਨ ਲਈ $65 ਅਤੇ ਦੂਜੇ ਬੈਗ ਲਈ $89 ਤੱਕ ਵਧਾ ਦਿੱਤੀ ਗਈ ਹੈ। ਏਅਰ ਕੈਨੇਡਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਚੈਕ-ਇਨ ਬੈਗੇਜ ਦੇ ਫੀਸ ਵਿੱਚ ਵਾਧਾ “ਹੋਰ ਉੱਤਰੀ ਅਮਰੀਕਾ ਦੇ ਕੈਰੀਅਰਾਂ ਦੇ ਅਨੁਸਾਰ ਕੀਤਾ ਗਿਆ ਹੈ। ਉਥੇ ਹੀ ਵੈਸਟਜੈੱਟ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਉਹ “ਚੈੱਕ ਕੀਤੇ ਬੈਗ ਦੀ ਫੀਸ ਇਸ ਲਈ ਲੈ ਰਹੇ ਹਨ ਤਾਂ ਜੋ ਅਸੀਂ ਸਾਰੇ ਯਾਤਰੀਆਂ ਲਈ ਬੇਸ ਕਿਰਾਏ ਨੂੰ ਘੱਟ ਰੱਖ ਸਕੀਏ। ਹਾਲਾਂਕਿ ਦੋਵੇਂ ਏਅਰਲਾਈਨਾਂ ਵਿੱਚ ਕੈਰੀ-ਆਨ ਬੈਗ ਦੀ ਅਜੇ ਕੋਈ ਫੀਸ ਨਹੀਂ ਰਖੀ ਗਈ ਹੈ।