BTV Canada Official

Watch Live

2006 ਦੇ ਮੁੰਬਈ ਟਰੇਨ ਧਮਾਕੇ ਦੇ ਮਾਸਟਰਮਾਈਂਡ ਦੀ ਪਾਕਿਸਤਾਨ ‘ਚ ਮੌਤ

2006 ਦੇ ਮੁੰਬਈ ਟਰੇਨ ਧਮਾਕੇ ਦੇ ਮਾਸਟਰਮਾਈਂਡ ਦੀ ਪਾਕਿਸਤਾਨ ‘ਚ ਮੌਤ

2 ਮਾਰਚ 2024: ਪਾਕਿਸਤਾਨ ‘ਚ ਅੱਤਵਾਦੀ ਆਜ਼ਮ ਚੀਮਾ ਦੀ ਮੌਤ ਹੋ ਗਈ ਹੈ। ਸੂਤਰਾਂ ਮੁਤਾਬਕ ਫੈਸਲਾਬਾਦ ‘ਚ 70 ਸਾਲਾ ਚੀਮਾ ਨੂੰ ਦਿਲ ਦਾ ਦੌਰਾ ਪਿਆ। ਉਹ ਲਸ਼ਕਰ ਦੇ ਖੁਫੀਆ ਵਿੰਗ ਦਾ ਮੁਖੀ ਸੀ।

ਮੀਡੀਆ ਰਿਪੋਰਟਾਂ ਮੁਤਾਬਕ ਚੀਮਾ 2006 ਦੇ ਮੁੰਬਈ ਟਰੇਨ ਧਮਾਕੇ ਦਾ ਮਾਸਟਰਮਾਈਂਡ ਸੀ। ਉਹ 26/11 ਦੇ ਹਮਲਿਆਂ ਵਿੱਚ ਵੀ ਸ਼ਾਮਲ ਸੀ।

11 ਜੁਲਾਈ 2006 ਨੂੰ ਮੁੰਬਈ ਦੇ ਪੱਛਮੀ ਉਪਨਗਰ ਖੇਤਰ ਵਿੱਚ ਰੇਲ ਗੱਡੀਆਂ ਦੇ ਸੱਤ ਡੱਬਿਆਂ ਵਿੱਚ ਲੜੀਵਾਰ ਧਮਾਕੇ ਹੋਏ ਸਨ। ਇਸ ‘ਚ 189 ਯਾਤਰੀਆਂ ਦੀ ਮੌਤ ਹੋ ਗਈ ਅਤੇ 824 ਲੋਕ ਜ਼ਖਮੀ ਹੋ ਗਏ। ਇਹ ਧਮਾਕੇ ਸ਼ਾਮ 6:24 ਤੋਂ 6:35 ਦਰਮਿਆਨ ਹੋਏ। ਇਹ ਉਹ ਸਮਾਂ ਸੀ ਜਦੋਂ ਲੱਖਾਂ ਯਾਤਰੀ ਮੁੰਬਈ ਦੀਆਂ ਲੋਕਲ ਟਰੇਨਾਂ ਵਿੱਚ ਕੰਮ ਕਰਨ ਤੋਂ ਬਾਅਦ ਘਰ ਪਰਤਦੇ ਹਨ।

26/11 ਦੇ ਹਮਲੇ ‘ਚ ਅੱਤਵਾਦੀਆਂ ਅਤੇ ਪੁਲਿਸ ਵਿਚਾਲੇ ਤਿੰਨ ਦਿਨ ਤੱਕ ਮੁਕਾਬਲਾ ਚੱਲਿਆ।
ਮੁੰਬਈ ‘ਚ 2008 ‘ਚ ਅੱਤਵਾਦੀ ਹਮਲਾ ਹੋਇਆ ਸੀ। ਇਸ ਨੂੰ 10 ਅੱਤਵਾਦੀਆਂ ਨੇ ਮਿਲ ਕੇ ਅੰਜਾਮ ਦਿੱਤਾ ਸੀ। ਇਸ ਹਮਲੇ ਵਿਚ 166 ਲੋਕਾਂ ਦੀ ਮੌਤ ਹੋ ਗਈ ਸੀ। ਮਰਨ ਵਾਲਿਆਂ ਵਿੱਚ ਅਮਰੀਕਾ ਅਤੇ ਬਰਤਾਨੀਆ ਦੇ ਨਾਗਰਿਕ ਵੀ ਸ਼ਾਮਲ ਹਨ।

ਅੱਤਵਾਦੀ ਪਾਣੀ ਰਾਹੀਂ ਆਏ ਸਨ
26 ਨਵੰਬਰ 2008 ਦੀ ਰਾਤ ਨੂੰ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਲਸ਼ਕਰ ਦੇ 10 ਅੱਤਵਾਦੀ ਕੋਲਾਬਾ ਦੇ ਤੱਟ ਤੋਂ ਕਿਸ਼ਤੀ ਰਾਹੀਂ ਭਾਰਤ ‘ਚ ਦਾਖਲ ਹੋਏ ਸਨ। ਉਹ ਪੂਰੀ ਤਰ੍ਹਾਂ ਹਥਿਆਰਾਂ ਨਾਲ ਲੈਸ ਸਨ। ਇੱਥੋਂ ਇਹ ਸਾਰੇ ਅੱਤਵਾਦੀ ਦੋ ਦੇ ਗਰੁੱਪਾਂ ਵਿੱਚ ਵੰਡੇ ਗਏ ਅਤੇ ਵੱਖ-ਵੱਖ ਦਿਸ਼ਾਵਾਂ ਵਿੱਚ ਚਲੇ ਗਏ। ਇਨ੍ਹਾਂ ‘ਚੋਂ ਦੋ ਅੱਤਵਾਦੀਆਂ ਨੇ ਦੱਖਣੀ ਮੁੰਬਈ ਦੇ ਕੋਲਾਬਾ ਸਥਿਤ ਲਿਓਪੋਲਡ ਕੈਫੇ ਨੂੰ ਨਿਸ਼ਾਨਾ ਬਣਾਇਆ ਸੀ, ਦੋ ਅੱਤਵਾਦੀਆਂ ਨੇ ਨਰੀਮਨ ਹਾਊਸ ਨੂੰ ਨਿਸ਼ਾਨਾ ਬਣਾਇਆ ਸੀ, ਜਦਕਿ ਬਾਕੀ ਅੱਤਵਾਦੀ ਦੋ ਦੇ ਗਰੁੱਪ ‘ਚ ਛਤਰਪਤੀ ਸ਼ਿਵਾਜੀ ਟਰਮਿਨਸ, ਹੋਟਲ ਟ੍ਰਾਈਡੈਂਟ ਓਬਰਾਏ ਅਤੇ ਤਾਜ ਹੋਟਲ ਵੱਲ ਵਧੇ ਸਨ।

Related Articles

Leave a Reply