BTV Canada Official

Watch Live

ਹਵਾਈ ਸਫਰ ਦੌਰਾਨ Air Canada ਦੀ flight ਨੂੰ ਮਿਲੀ ਧਮਕੀ!

ਹਵਾਈ ਸਫਰ ਦੌਰਾਨ Air Canada ਦੀ flight ਨੂੰ ਮਿਲੀ ਧਮਕੀ!

ਹੈਲੀਫੈਕਸ ਤੋਂ ਨਿਊਅਰਕ, ਨਿਊ ਜਰਸੀ ਜਾ ਰਹੀ ਏਅਰ ਕੈਨੇਡਾ ਦੇ ਜਹਾਜ਼ ਨੂੰ ਮਿਡ-ਫਲਾਈਟ ਦੌਰਾਨ ਧਮਕੀ ਮਿਲੀ ਜਿਸ ਤੋਂ ਬਾਅਦ ਇਸ ਮਾਮਲੇ ਚ ਅਮਰੀਕੀ ਅਧਿਕਾਰੀ ਜਾਂਚ ਕਰ ਰਹੇ ਹਨ। ਇੱਕ ਬਿਆਨ ਵਿੱਚ, ਨਿਊਯੋਰਕ ਅਤੇ ਨਿਊ ਜਰਸੀ ਦੀ ਪੋਰਟ ਅਥਾਰਟੀ ਨੇ ਕਿਹਾ ਕਿ ਨਿਊਅਰਕ ਏਅਰਪੋਰਟ ਪੁਲਿਸ ਨੂੰ ਰਾਤ 12 ਵਜੇ ਦੇ ਕਰੀਬ ਇੱਕ ਰਿਪੋਰਟ ਮਿਲੀ, ਜਿਸ ਵਿੱਚ “ਏਅਰ ਕੈਨੇਡਾ ਦੀ ਫਲਾਈਟ 8657 ਨੂੰ ਦਿੱਤੀ ਧਮਕੀ ਦਾ ਜ਼ਿਕਰ ਕੀਤਾ ਗਿਆ ਸੀ। ਇਸ ਵਿਚ ਕਿਹਾ ਗਿਆ ਹੈ ਕਿ ਜਹਾਜ਼ ਬਿਨਾਂ ਕਿਸੇ ਘਟਨਾ ਦੇ ਨਿਊਅਰਕ ਲਿਬਰਟੀ ਇੰਟਰਨੈਸ਼ਨਲ ਏਅਰਪੋਰਟ ‘ਤੇ ਲੈਂਡ ਹੋਇਆ, ਅਤੇ ਸਾਰੇ ਯਾਤਰੀਆਂ ਨੂੰ ਬਿਨਾਂ ਕਿਸੇ ਸੱਟ ਦੇ ਸੁਰੱਖਿਅਤ ਉਤਾਰ ਦਿੱਤਾ ਗਿਆ।

ਇਸ ਵਿਚ ਕਿਹਾ ਗਿਆ ਹੈ ਕਿ ਪੋਰਟ ਅਥਾਰਟੀ ਪੁਲਿਸ ਵਿਭਾਗ ਅਤੇ ਇਸ ਦੀ ਕੇਨਾਈਨ ਯੂਨਿਟ ਨੇ ਜਹਾਜ਼ ਨੂੰ ਪੂਰੀ ਤਰ੍ਹਾਂ ਸਾਫ਼ ਕਰ ਦਿੱਤਾ ਹੈ ਅਤੇ ਆਮ ਕੰਮਕਾਜ ਮੁੜ ਸ਼ੁਰੂ ਹੋ ਗਿਆ ਹੈ। ਪੋਰਟ ਅਥਾਰਟੀ ਨੇ ਇਸ ਤੋਂ ਅਲਾਵਾ ਮਾਮਲੇ ਚ ਹੋਰ ਟਿਪੱਣੀ ਕਰਨ ਤੋਂ ਇਨਕਾਰ ਕਰ ਦਿੱਤਾ। ਤੇ ਕਿਹਾ ਕਿ ਇਸ ਸਮੇਂ ਹੋਰ ਜਾਣਕਾਰੀ ਮੌਜੂਦ ਨਹੀਂ ਹੈ ਅਤੇ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਰਿਪੋਰਟ ਮੁਤਾਬਕ ਇਸ ਮਾਮਲੇ ਚ ਜਹਾਜ਼ ਵਿੱਚ ਸਵਾਰ ਇੱਕ ਯਾਤਰੀ ਦੁਆਰਾ ਪੇਸ਼ ਕੀਤੀਆਂ ਗਈਆਂ ਤਸਵੀਰਾਂ ਰਨਵੇਅ ‘ਤੇ ਕਈ ਐਮਰਜੈਂਸੀ ਵਾਹਨਾਂ ਅਤੇ ਯਾਤਰੀਆਂ ਨੂੰ ਬੱਸ ਰਾਹੀਂ ਹਵਾਈ ਅੱਡੇ ‘ਤੇ ਲਿਜਾਏ ਜਾਣ ਦੀ ਉਡੀਕ ਵਿੱਚ ਦਿਖਾਉਂਦੀਆਂ ਹਨ।

ਫਲਾਈਟ ਰਿਕਾਰਡ ਦੇ ਅਨੁਸਾਰ, ਏਅਰ ਕੈਨੇਡਾ ਦੀ ਫਲਾਈਟ 8657 ਹੈਲੀਫੈਕਸ ਤੋਂ ਐਟਲਾਂਟਿਕ ਸਮੇਂ ਦੇ ਮੁਤਾਬਕ ਏਅਰਪੋਰਟ ‘ਤੋਂ ਰਵਾਨਾ ਹੋਈ ਅਤੇ ਦੁਪਹਿਰ ਦੇ ਸਮੇਂ ਨਿਊਅਰਕ ਵਿੱਚ ਲੈਂਡ ਹੋਈ। ਮੰਗਲਵਾਰ ਸਵੇਰੇ ਟਿੱਪਣੀ ਲਈ ਏਅਰ ਕੈਨੇਡਾ ਨਾਲ ਤੁਰੰਤ ਸੰਪਰਕ ਨਹੀਂ ਹੋ ਸਕਿਆ। ਪਰ ਇੱਕ ਬਿਆਨ ਵਿੱਚ, ਕੈਨੇਡਾ ਦੇ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਕਿਹਾ ਕਿ ਉਹ ਇਸ ਘਟਨਾ ਤੋਂ ਜਾਣੂ ਸੀ। ਉਥੇ ਹੀ ਹੈਲੀਫੈਕਸ ਸਟੈਨਫੀਲਡ ਇੰਟਰਨੈਸ਼ਨਲ ਏਅਰਪੋਰਟ ਦੇ ਬੁਲਾਰੇ ਨੇ ਕਿਹਾ ਕਿ ਹਵਾਈ ਅੱਡੇ ਨੂੰ ਫਲਾਈਟ ਬਾਰੇ ਕੋਈ ਧਮਕੀ ਨਹੀਂ ਮਿਲੀ ਹੈ ਅਤੇ ਇਸ ਮਾਮਲੇ ਨੂੰ ਲੈ ਕੇ ਨਿਊਅਰਕ ਪੁਲਿਸ ਦੇ ਕਿਸੇ ਅਧਿਕਾਰੀ ਨਾਲ ਸੰਪਰਕ ਵੀ ਨਹੀਂ ਕੀਤਾ ਗਿਆ ਹੈ।

Related Articles

Leave a Reply