BTV Canada Official

Watch Live

ਸੀਐਮ ਦੀ ਰਿਹਾਇਸ਼ ਸਾਹਮਣੇ ਸੜਕ ਖੋਲ੍ਹਣ ਦਾ ਮਾਮਲਾ

ਸੀਐਮ ਦੀ ਰਿਹਾਇਸ਼ ਸਾਹਮਣੇ ਸੜਕ ਖੋਲ੍ਹਣ ਦਾ ਮਾਮਲਾ

ਚੰਡੀਗੜ੍ਹ , 3 ਮਈ 2024: ਅੱਜ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ । ਅਸਲ ਵਿੱਚ ਹਾਈਕੋਰਟ ਨੇ ਸੀਐਮ ਦੀ ਰਿਹਾਇਸ਼ ਸਾਹਮਣੇ ਲੰਘਦੀ ਸੜਕ ਨੂੰ ਖੋਲ੍ਹਣ ਦਾ ਆਦੇਸ਼ ਦਿੱਤਾ ਸੀ । ਜਿਸ ਵਿਰੁੱਧ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ।

ਇੱਥੇ ਦੱਸ ਦਈਏ ਕਿ ਹਾਈ ਕੋਰਟ ਦੇ ਆਦੇਸ਼ ਮੁਤਾਬਕ 1 ਮਈ ਨੂੰ ਇਹ ਸੜਕ ਖੋਲੀ ਜਾਣੀ ਸੀ ਪਰ ਹੁਣ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫੈਸਲੇ ਉੱਤੇ ਰੋਕ ਲਗਾ ਦਿੱਤੀ ਹੈ ਅਤੇ ਹੁਣ ਇਹ ਸੜਕ ਪਹਿਲਾਂ ਦੀ ਤਰ੍ਹਾਂ ਬੰਦ ਰਹੇਗੀ।

ਇਥੇ ਇਹ ਵੀ ਦੱਸ ਦਈਏ ਕਿ ਇਹ ਸੜਕ ਅੱਤਵਾਦ ਦੇ ਸਮੇਂ ਦੌਰਾਨ ਸਾਲ 1980 ਵਿੱਚ ਸੁਰੱਖਿਆ ਦੇ ਮੱਦੇ ਨਜ਼ਰ ਬੰਦ ਕਰ ਦਿੱਤੀ ਗਈ ਸੀ।

Related Articles

Leave a Reply