BTV Canada Official

Watch Live

ਵੱਡੀ ਖ਼ਬਰ : ਪਾਕਿਸਤਾਨ ਪੁਲਿਸ ਫੋਰਸ ‘ਤੇ ਹੋਇਆ ਹਮਲਾ, ਮਾਰੇ ਗਏ 10 ਕਮਾਂਡੋ

ਵੱਡੀ ਖ਼ਬਰ : ਪਾਕਿਸਤਾਨ ਪੁਲਿਸ ਫੋਰਸ ‘ਤੇ ਹੋਇਆ ਹਮਲਾ, ਮਾਰੇ ਗਏ 10 ਕਮਾਂਡੋ

5 ਫਰਵਰੀ 2024: ਪਾਕਿਸਤਾਨ ਪੁਲਿਸ ਫੋਰਸ ‘ਤੇ ਵੱਡਾ ਹਮਲਾ ਹੋਇਆ ਹੈ ,ਜਿਥੇ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਦਰਬਾਰ ਸ਼ਹਿਰ ‘ਚ ਸੋਮਵਾਰ ਸਵੇਰੇ ਇਕ ਪੁਲਿਸ ਸਟੇਸ਼ਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ | ਜਾਣਕਾਰੀ ਮੁਤਾਬਿਕ ਦੱਸਿਆ ਗਿਆ ਹੈ ਕਿ ਇਸ ਹਮਲੇ ਦੇ ਵਿੱਚ ਪਾਕਿਸਤਾਨੀ ਪੁਲਿਸ ਦੇ 10 ਕਮਾਂਡੋ ਮਾਰੇ ਗਏ ਹਨ ਅਤੇ 10 ਜ਼ਖਮੀ ਹੋ ਗਏ ਹਨ।

ਇਹ ਹਮਲਾ ਚੋਣਾਂ ਤੋਂ 3 ਦਿਨ ਪਹਿਲਾਂ ਹੋਇਆ ਹੈ| ਇੱਥੇ 8 ਫਰਵਰੀ ਨੂੰ ਚੋਣ ਹੈ। ਫਿਲਹਾਲ ਕਿਸੇ ਅੱਤਵਾਦੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

ਪੁਲਿਸ ਮੁਖੀ ਅਖਤਰ ਹਯਾਤ ਨੇ ਸਮਾਚਾਰ ਏਜੰਸੀ ਏਐਫਪੀ ਨੂੰ ਦੱਸਿਆ – ਸੋਮਵਾਰ ਸਵੇਰੇ ਕਰੀਬ 3 ਵਜੇ 30 ਤੋਂ ਵੱਧ ਅੱਤਵਾਦੀਆਂ ਨੇ ਦਰਬਾਰ ਸ਼ਹਿਰ ਦੇ ਪੁਲਿਸ ਸਟੇਸ਼ਨ ‘ਤੇ ਹਮਲਾ ਕੀਤਾ। ਉਨ੍ਹਾਂ ਨੇ ਥਾਣੇ ਨੂੰ ਚਾਰੋਂ ਪਾਸਿਓਂ ਘੇਰ ਲਿਆ ਅਤੇ ਗ੍ਰੇਨੇਡ ਸੁੱਟੇ। ਇਸ ਤੋਂ ਬਾਅਦ ਗੋਲੀਬਾਰੀ ਸ਼ੁਰੂ ਹੋ ਗਈ। ਅਸੀਂ ਵੀ ਜਵਾਬੀ ਕਾਰਵਾਈ ਕੀਤੀ। ਇਹ ਕਰੀਬ ਢਾਈ ਘੰਟੇ ਤੱਕ ਚੱਲਿਆ ਪਰ ਅੱਤਵਾਦੀ ਫਰਾਰ ਹੋ ਗਏ। ਉਨ੍ਹਾਂ ਨੂੰ ਫੜਨ ਲਈ ਸਰਚ ਆਪਰੇਸ਼ਨ ਜਾਰੀ ਹੈ।

Related Articles

Leave a Reply