BTV Canada Official

Watch Live

ਲੁਧਿਆਣਾ ‘ਚ ਮਸਜਿਦ ਦੇ ਬਾਹਰ ਦੋ ਧਿਰਾਂ ‘ਚ ਝੜਪ

ਲੁਧਿਆਣਾ ‘ਚ ਮਸਜਿਦ ਦੇ ਬਾਹਰ ਦੋ ਧਿਰਾਂ ‘ਚ ਝੜਪ

27 ਮਾਰਚ 2024: ਲੁਧਿਆਣਾ ‘ਚ ਮਸਜਿਦ ਦੇ ਬਾਹਰ ਦੋ ਧਿਰਾਂ ‘ਚ ਝੜਪ ਹੋਈ । ਭਾਰੀ ਭੰਨਤੋੜ, ਇੱਟਾਂ-ਪੱਥਰ ਚਲਾਏ ਗਏ। ਦੱਸਿਆ ਜਾ ਰਿਹਾ ਹੈ ਕਿ ਝੜਪ ‘ਚ 3 ਲੋਕ ਜ਼ਖਮੀ ਹੋ ਗਏ ਹਨ, ਜਿਹਨਾਂ ਨੂੰ ਨੇੜਲੇ ਹਸਪਤਾਲ਼ ਭਰਤੀ ਕਰਵਾਇਆ ਗਿਆ ਹੈ। ਸਥਾਨਕ ਲੋਕਾਂ ਨੇ ਆਪਣੇ ਮੋਬਾਈਲ ‘ਚ ਇਸ ਘਟਨਾ ਦੀ ਵੀਡੀਓ ਬਣਾ ਲਈ, ਜਿਸ ‘ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਸ ਖੇਤਰ ਵਿੱਚ ਬਹੁਤ ਗੁੰਡਾਗਰਦੀ ਖੇਡੀ ਗਈ ਸੀ।

ਮਸਜਿਦ ਦੇ ਬਾਹਰ ਦੋਵੇਂ ਧਿਰਾਂ ਦੇ ਲੋਕ ਲੜਦੇ ਦੇਖੇ ਗਏ
ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਟਿੱਬਾ ਰੋਡ ਕੂੜਾ ਡੰਪ ਨੇੜੇ ਨੂਰਾਨੀ ਮਸਜਿਦ ਦੇ ਬਾਹਰ ਦੋਵਾਂ ਦੀ ਝੜਪ ਹੋ ਗਈ।ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਗੁੰਡਿਆਂ ਨੂੰ ਜਲਦ ਹੀ ਫੜ ਲਿਆ ਜਾਵੇਗਾ।

Related Articles

Leave a Reply