BTV Canada Official

Watch Live

ਲਾਈਵ ਸ਼ੋਅ ਦੌਰਾਨ ਬਾਊਂਸਰ ਦੀ ਹਰਕਤ ‘ਤੇ ਪਰਮੀਸ਼ ਵਰਮਾ ਨੂੰ ਆਇਆ ਗੁੱਸਾ, ਹਰ ਪਾਸੇ ਹੋ ਰਹੀ ਹੈ ਚਰਚਾ

ਲਾਈਵ ਸ਼ੋਅ ਦੌਰਾਨ ਬਾਊਂਸਰ ਦੀ ਹਰਕਤ ‘ਤੇ ਪਰਮੀਸ਼ ਵਰਮਾ ਨੂੰ ਆਇਆ ਗੁੱਸਾ, ਹਰ ਪਾਸੇ ਹੋ ਰਹੀ ਹੈ ਚਰਚਾ

ਪੰਜਾਬੀ ਗਾਇਕ ਤੇ ਐਕਟਰ ਪਰਮੀਸ਼ ਵਰਮਾ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਦਰਅਸਲ, ਹਾਲ ਹੀ ‘ਚ ਪਰਮੀਸ਼ ਵਰਮਾ ਦਾ ਜੈਪੁਰ ‘ਚ ਲਾਈਵ ਸ਼ੋਅ ਸੀ, ਜਿਸ ਦੌਰਾਨ ਦਰਸ਼ਕਾਂ ਦਾ ਉਤਸ਼ਾਹ ਦੇਖਣਯੋਗ ਸੀ। ਪਰਮੀਸ਼ ਵਰਮਾ ਦੇ ਲਾਈਵ ਸ਼ੋਅ ਦੌਰਾਨ ਦਰਸ਼ਕਾਂ ਦੀ ਖਚਾਖਚ ਭਰੀ ਹੋਈ ਸੀ ਅਤੇ ਵੱਡੀ ਗਿਣਤੀ ‘ਚ ਲੋਕ ਸ਼ੋਅ ‘ਚ ਆਏ ਹੋਏ ਸਨ ਪਰ ਅਚਾਨਕ ਹੀ ਪਰਮੀਸ਼ ਨੇ ਗੁੱਸੇ ‘ਚ ਆ ਕੇ ਬਾਊਂਸਰ ਨਾਲ ਕੁੱਟਮਾਰ ਕਰ ਦਿੱਤੀ। 

ਜਾਣਕਾਰੀ ਮੁਤਾਬਕ ਲਾਈਵ ਸ਼ੋਅ ਦੌਰਾਨ ਦਰਸ਼ਕਾਂ ‘ਚ ਮੌਜੂਦ ਬਾਊਂਸਰ ਨੇ ਭੀੜ ‘ਤੇ ਕਾਬੂ ਪਾਉਣ ਲਈ ਆਪਣੀ ਸੋਟੀ ਚੁੱਕੀ। ਇਸ ਦੌਰਾਨ ਜਦੋਂ ਪਰਮੀਸ਼ ਵਰਮਾ ਨੇ ਇਹ ਦੇਖਿਆ ਤਾਂ ਉਸ ਨੇ ਬਾਊਂਸਰ ਦੀ ਕਲਾਸ ਸ਼ੁਰੂ ਕਰ ਦਿੱਤੀ। ਗੁੱਸੇ ‘ਚ ਆਏ ਪਰਮੀਸ਼ ਵਰਮਾ ਨੇ ਕਿਹਾ ਪ੍ਰਸ਼ੰਸਕਾਂ ‘ਤੇ ਹਮਲਾ ਕਿਉਂ ਕੀਤਾ, ਜੇਕਰ ਤੁਹਾਨੂੰ ਇਹ ਪਸੰਦ ਨਹੀਂ ਤਾਂ ਤੁਸੀਂ ਨੌਕਰੀ ਛੱਡ ਸਕਦੇ ਹੋ। ਪਰਮੀਸ਼ ਵਰਮਾ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਪ੍ਰਤੀਕਿਰਿਆ ਦਿੰਦੇ ਨਜ਼ਰ ਆ ਰਹੇ ਹਨ।

Related Articles

Leave a Reply