BTV Canada Official

Watch Live

ਮਹਿਲਾ ਕ੍ਰਿਕਟ ਇਤਿਹਾਸ ਦੀ ਸਭ ਤੋਂ ਤੇਜ਼ ਗੇਂਦ ਸੁੱਟ ਕੇ ਮੁੰਬਈ ਇੰਡੀਅਨਸ ਦੀ ਸ਼ਬਨਿਮ ਨੇ ਰਚਿਆ ਇਤਿਹਾਸ

ਮਹਿਲਾ ਕ੍ਰਿਕਟ ਇਤਿਹਾਸ ਦੀ ਸਭ ਤੋਂ ਤੇਜ਼ ਗੇਂਦ ਸੁੱਟ ਕੇ ਮੁੰਬਈ ਇੰਡੀਅਨਸ ਦੀ ਸ਼ਬਨਿਮ ਨੇ ਰਚਿਆ ਇਤਿਹਾਸ

6 ਮਾਰਚ 2024: ਮੁੰਬਈ ਇੰਡੀਅਨਜ਼ ਦੀ ਤੇਜ਼ ਗੇਂਦਬਾਜ਼ ਸ਼ਬਨਿਮ ਇਸਮਾਈਲ ਨੇ ਮਹਿਲਾ ਪ੍ਰੀਮੀਅਰ ਲੀਗ 2024 ਦੇ ਮੁੰਬਈ ਇੰਡੀਅਨਜ਼ ਬਨਾਮ ਦਿੱਲੀ ਕੈਪੀਟਲਜ਼ ਮੈਚ ਵਿੱਚ ਮੰਗਲਵਾਰ ਨੂੰ ਇਤਿਹਾਸ ਰਚ ਦਿੱਤਾ। ਉਸ ਨੇ ਮਹਿਲਾ ਕ੍ਰਿਕਟ ਇਤਿਹਾਸ ਵਿੱਚ ਹੁਣ ਤੱਕ ਦੀ ਸਭ ਤੋਂ ਤੇਜ਼ ਗੇਂਦ ਸੁੱਟੀ। ਇਹ ਪਹਿਲੀ ਵਾਰ ਹੈ ਜਦੋਂ ਸਪੀਡ ਮੀਟਰ ‘ਤੇ 130 ਕਿਲੋਮੀਟਰ ਪ੍ਰਤੀ ਘੰਟਾ ਦਾ ਨਿਸ਼ਾਨ ਮਹਿਲਾ ਕ੍ਰਿਕਟ ‘ਚ ਟੁੱਟਿਆ ਹੈ। ਇਸ ਮੈਚ ‘ਚ ਸ਼ਬਨੀਮ ਨੇ ਦਿੱਲੀ ਦੀ ਪਾਰੀ ਦੇ ਤੀਜੇ ਓਵਰ ਦੀ ਦੂਜੀ ਗੇਂਦ ‘ਤੇ ਰਿਕਾਰਡ ਤੋੜ ਦਿੱਤਾ। ਦੱਖਣੀ ਅਫਰੀਕਾ ਲਈ ਅੰਤਰਰਾਸ਼ਟਰੀ ਮੈਚ ਖੇਡਣ ਵਾਲੀ ਸ਼ਬਨੀਮ ਨੇ ਦਿੱਲੀ ਦੀ ਕਪਤਾਨ ਮੇਗ ਲੈਨਿੰਗ ਨੂੰ ਫੁੱਲ ਲੈਂਥ ਡਿਲਵਰੀ ਸੁੱਟੀ। ਇਹ ਲੈਨਿੰਗ ਦੇ ਪੈਡ ‘ਤੇ ਜਾ ਵੱਜੀ।

ਮੁੰਬਈ ਦੀ ਟੀਮ ਨੇ ਐਲਬੀਡਬਲਯੂ ਦੀ ਅਪੀਲ ਕੀਤੀ, ਪਰ ਅੰਪਾਇਰ ਨੇ ਇਸ ਨੂੰ ਠੁਕਰਾ ਦਿੱਤਾ। ਗੇਂਦ ‘ਤੇ ਕੋਈ ਸਫਲਤਾ ਨਹੀਂ ਮਿਲੀ, ਪਰ ਜਲਦੀ ਹੀ ਸਟੇਡੀਅਮ ਦੀਆਂ ਵੱਡੀਆਂ ਸਕਰੀਨਾਂ ‘ਤੇ ਇਹ ਦੱਸਿਆ ਗਿਆ ਕਿ ਗੇਂਦ ਦੀ ਗਤੀ 132.1 ਕਿਲੋਮੀਟਰ ਪ੍ਰਤੀ ਘੰਟਾ (82.08 ਮੀਲ ਪ੍ਰਤੀ ਘੰਟਾ) ਸੀ। ਇਸ ਤੋਂ ਬਾਅਦ ਸਾਰਾ ਸਟੇਡੀਅਮ ਸ਼ਬਨਿਮ ਲਈ ਤਾੜੀਆਂ ਨਾਲ ਗੂੰਜ ਉੱਠਿਆ। ਇਹ ਪੁੱਛੇ ਜਾਣ ‘ਤੇ ਕਿ ਉਸ ਨੂੰ ਪਤਾ ਸੀ ਕਿ ਉਸ ਨੇ ਹੁਣ ਤੱਕ ਦੀ ਸਭ ਤੋਂ ਤੇਜ਼ ਗੇਂਦ ਸੁੱਟ ਕੇ ਇਤਿਹਾਸ ਰਚਿਆ ਹੈ? ਪਾਰੀ ਦੀ ਸਮਾਪਤੀ ਤੋਂ ਬਾਅਦ ਸ਼ਬਨੀਮ ਨੇ ਕਿਹਾ, ‘ਜਦੋਂ ਮੈਂ ਗੇਂਦਬਾਜ਼ੀ ਕਰਦੀ ਹਾਂ ਤਾਂ ਮੈਂ ਸਕਰੀਨ ਵੱਲ ਨਹੀਂ ਦੇਖਦੀ।

Related Articles

Leave a Reply