BTV Canada Official

Watch Live

ਬੈਰੀ ਦੇ ਓਰੀਲੀਆ ਦੇ ਡਾਊਨਟਾਊਨ ਕੋਰ ‘ਚ ਵਾਪਰਿਆ ਹਾਦਸਾ, 6 ਸਾਲਾਂ ਬੱਚੀ ਦੀ ਮੌਤ

ਬੈਰੀ ਦੇ ਓਰੀਲੀਆ ਦੇ ਡਾਊਨਟਾਊਨ ਕੋਰ ‘ਚ ਵਾਪਰਿਆ ਹਾਦਸਾ, 6 ਸਾਲਾਂ ਬੱਚੀ ਦੀ ਮੌਤ

23 ਜਨਵਰੀ 2024: ਬੈਰੀ ਦੇ ਓਰੀਲੀਆ ਦੇ ਡਾਊਨਟਾਊਨ ਕੋਰ ਵਿੱਚ ਇੱਕ ਗੰਭੀਰ ਹਾਦਸੇ ਤੋਂ ਬਾਅਦ ਇੱਕ ਛੇ ਸਾਲਾ ਬੱਚੇ ਦੀ ਮੌਤ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ ਦੋ ਵਾਹਨਾਂ ਦੀ ਟੱਕਰ ਕੋਲਬੋਰਨ ਸਟਰੀਟ ਅਤੇ ਵੈਸਟ ਸਟ੍ਰੀਟ ਨੇੜੇ ਹੋਈ। ਜਿਸ ਵਿੱਚ ਤਿੰਨ ਪੈਦਲ ਯਾਤਰੀਆਂ ਨੂੰ ਵਾਹਨ ਨੇ ਟੱਕਰ ਮਾਰੀ, ਜਿਸ ਤੋਂ ਬਾਅਦ ਦੋ ਨਾਬਾਲਗ ਅਤੇ ਇੱਕ ਬਾਲਗ ਸਮੇਤ, ਸਾਰਿਆਂ ਨੂੰ ਹਸਪਤਾਲ ਲਿਜਾਇਆ ਗਿਆ।ਜਿਸ ਤੋਂ ਬਾਅਦ ਦੇਰ ਰਾਤ ਪੁਲਿਸ ਨੇ ਪੁਸ਼ਟੀ ਕੀਤੀ ਕਿ ਹਾਦਸੇ ਵਿੱਚ ਇੱਕ ਛੇ ਸਾਲਾ ਬੱਚੇ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਘਟਨਾ ਦੀ ਜਾਂਚ ਲਈ ਓਪੀਪੀ ਨੇ ਕੋਲਬੋਰਨ ਸਟਰੀਟ ਅਤੇ ਵੈਸਟ ਸਟ੍ਰੀਟ ਖੇਤਰ ਨੂੰ ਕਈ ਘੰਟਿਆਂ ਲਈ ਬੰਦ ਕਰ ਦਿੱਤਾ। ਪੁਲਿਸ ਕਿਸੇ ਵੀ ਵਿਅਕਤੀ ਨੂੰ ਜਾਣਕਾਰੀ ਦੇਣ ਲਈ ਉਨ੍ਹਾਂ ਨਾਲ ਸੰਪਰਕ ਕਰਨ ਲਈ ਕਹਿ ਰਹੀ ਹੈ। ਪੁਲਿਸ ਵਲੋਂ ਮਾਮਲੇ ਚ ਅਜੇ ਵੀ ਜਾਂਚ ਕੀਤੀ ਜਾ ਰਹੀ ਹੈ।

Related Articles

Leave a Reply