ਵਾਸ਼ਿੰਗਟਨ 2 ਮਾਰਚ 2024: ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਮਰੀਕਾ ਜਲਦ ਹੀ ਹਵਾਈ ਰਾਹੀਂ ਗਾਜ਼ਾ ਨੂੰ ਮਨੁੱਖੀ ਸਹਾਇਤਾ ਪਹੁੰਚਾਉਣਾ ਸ਼ੁਰੂ ਕਰ ਦੇਵੇਗਾ। ਬਿਡੇਨ ਦਾ ਇਹ ਬਿਆਨ ਅਜਿਹੇ ਸਮੇਂ ‘ਚ ਆਇਆ ਹੈ ਜਦੋਂ ਇਕ ਦਿਨ ਪਹਿਲਾਂ ਇਜ਼ਰਾਇਲੀ ਫੌਜੀਆਂ ਨਾਲ ਹੋਏ ਭਿਆਨਕ ਮੁਕਾਬਲੇ ਦੌਰਾਨ ਕਈ ਫਲਸਤੀਨੀ ਨਾਗਰਿਕ ਮਾਰੇ ਗਏ ਸਨ। ਬਿਡੇਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਜਹਾਜ਼ਾਂ ਰਾਹੀਂ ਗਾਜ਼ਾ ਦੇ ਲੋਕਾਂ ਤੱਕ ਮਨੁੱਖੀ ਸਹਾਇਤਾ ਪਹੁੰਚਾਈ ਜਾਵੇਗੀ।
ਵੀਰਵਾਰ ਨੂੰ ਗਾਜ਼ਾ ਵਿਚ ਮਨੁੱਖੀ ਸਹਾਇਤਾ ਦੇ ਕਾਫਲੇ ਤੋਂ ਭੋਜਨ ਲੈਣ ਦੀ ਕੋਸ਼ਿਸ਼ ਕਰ ਰਹੇ ਫਲਸਤੀਨੀਆਂ ਦੀ ਭੀੜ ‘ਤੇ ਇਜ਼ਰਾਈਲੀ ਸੈਨਿਕਾਂ ਨੇ ਗੋਲੀਬਾਰੀ ਕੀਤੀ, ਜਿਸ ਵਿਚ 100 ਤੋਂ ਵੱਧ ਲੋਕ ਮਾਰੇ ਗਏ ਅਤੇ 700 ਤੋਂ ਵੱਧ ਜ਼ਖਮੀ ਹੋ ਗਏ।